Home ਪੰਜਾਬ ਇੰਡੀਗੋ ਉਡਾਣ ‘ਚ ਦਹਿਸ਼ਤ ਦਾ ਮਾਹੌਲ; ਪਾਵਰ ਬੈਂਕ ਨੂੰ ਅੱਗ ਲੱਗਣ ਕਾਰਨ...

ਇੰਡੀਗੋ ਉਡਾਣ ‘ਚ ਦਹਿਸ਼ਤ ਦਾ ਮਾਹੌਲ; ਪਾਵਰ ਬੈਂਕ ਨੂੰ ਅੱਗ ਲੱਗਣ ਕਾਰਨ ਚੰਡੀਗੜ੍ਹ ‘ਚ ਐਮਰਜੈਂਸੀ ਲੈਂਡਿੰਗ

0

ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਹੈਦਰਾਬਾਦ ਤੋਂ ਆ ਰਹੀ ਇੰਡੀਗੋ ਦੀ ਇੱਕ ਉਡਾਣ ਵਿੱਚ ਯਾਤਰੀ ਦੇ ਪਾਵਰ ਬੈਂਕ ਨੂੰ ਅਚਾਨਕ ਅੱਗ ਲੱਗ ਗਈ। ਇਸ ਅਚਾਨਕ ਘਟਨਾ ਨੇ ਜਹਾਜ਼ ਦੇ ਅੰਦਰ ਹਫੜਾ-ਦਫੜੀ ਪੈਦਾ ਕਰ ਦਿੱਤੀ ਅਤੇ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਅਨੁਸਾਰ, ਜਿਵੇਂ ਹੀ ਪਾਵਰ ਬੈਂਕ ਨੂੰ ਅੱਗ ਲੱਗੀ, ਫਲਾਈਟ ਦਾ ਕੈਬਿਨ ਕੁਝ ਹੀ ਸਮੇਂ ਵਿੱਚ ਧੂੰਏਂ ਨਾਲ ਭਰ ਗਿਆ। ਯਾਤਰੀਆਂ ਨੇ ਦੱਸਿਆ ਕਿ ਧੂੰਏਂ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਅਤੇ ਹਾਲਾਤ ਬੇਕਾਬੂ ਹੋਣ ਲੱਗੇ ਸਨ। ਸਥਿਤੀ ਨੂੰ ਦੇਖਦੇ ਹੋਏ ਪਾਇਲਟ ਅਤੇ ਕੈਬਿਨ ਕ੍ਰਿਊ ਨੇ ਤੁਰੰਤ ਕਾਰਵਾਈ ਕਰਦਿਆਂ ਐਮਰਜੈਂਸੀ ਨਿਕਾਸੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।

ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਲੈਂਡ ਕਰਵਾਉਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਲਦੀ-ਜਲਦੀ ਬਾਹਰ ਕੱਢਿਆ ਗਿਆ। ਇਸ ਘਟਨਾ ਵਿੱਚ ਲਗਭਗ ਪੰਜ ਯਾਤਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭੇਜਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਹਾਲਤ ਬਾਰੇ ਅਜੇ ਤੱਕ ਕੋਈ ਵਿਸਥਾਰਪੂਰਵਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਫਿਲਹਾਲ ਹਵਾਈ ਅੱਡੇ ‘ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਦੱਸੀ ਜਾ ਰਹੀ ਹੈ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਹਵਾਈ ਯਾਤਰਾ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਨੂੰ ਜ਼ੋਰ ਦੇ ਨਾਲ ਦਰਸਾਉਂਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version