ਕਰਾਚੀ : ਪਾਕਿਸਤਾਨ ਦੇ ਚੋਣਕਾਰਾਂ ਨੇ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ ਲਈ ਅੱਜ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਕੌਮੀ ਟੀ-20 ਟੀਮ ਵਿੱਚ ਸ਼ਾਮਲ ਕੀਤਾ। ਅਫਰੀਦੀ ਦੀ ਗੋਡੇ ਦੀ ਸੱਟ ਤੋਂ ਵਾਪਸੀ ਅਤੇ ਬਾਬਰ ਆਜ਼ਮ ਦੇ ਬਿਗ ਬੈਸ਼ ਲੀਗ ਤੋਂ ਪਰਤਣ ਤੋਂ ਇਲਾਵਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼੍ਰੀਲੰਕਾ ਖਿਲਾਫ ਖੇਡਣ ਵਾਲੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਅਫਰੀਦੀ ਨੂੰ ਆਸਟ੍ਰੇਲੀਆ ਵਿੱਚ ਬਿਗ ਬੈਸ਼ ਲੀਗ ਦੇ ਦੌਰਾਨ ਫੀਲਡਿੰਗ ਕਰਦੇ ਸਮੇਂ ਗੋਡੇ ’ਤੇ ਸੱਟ ਲੱਗ ਗਈ ਸੀ ਅਤੇ ਉਹ ਲਾਹੌਰ ਦੇ ਹਾਈ ਪਰਫਾਰਮੈਂਸ ਸੈਂਟਰ ਵਿੱਚ ਇਲਾਜ ਲਈ ਘਰ ਵਾਪਸ ਆ ਗਿਆ ਸੀ। ਆਸਟ੍ਰੇਲੀਆਈ ਟੀਮ 28 ਜਨਵਰੀ ਨੂੰ ਪਾਕਿਸਤਾਨ ਪਹੁੰਚੇਗੀ। ਅਪ੍ਰੈਲ 2022 ਵਿੱਚ ਇੱਕ ਟੀ-20 ਅੰਤਰਰਾਸ਼ਟਰੀ ਮੈਚ ਤੋਂ ਬਾਅਦ, ਆਸਟ੍ਰੇਲੀਆਈ ਟੀਮ ਇਸ ਫਾਰਮੈਟ ਵਿੱਚ ਆਪਣੀ ਦੂਜੀ ਲੜੀ ਪਾਕਿਸਤਾਨੀ ਧਰਤੀ ‘ਤੇ ਖੇਡੇਗੀ।
ਪਾਕਿਸਤਾਨ ਦੇ ਚੋਣਕਾਰਾਂ ਨੇ ਅਜੇ ਤੱਕ ਵਿਸ਼ਵ ਕੱਪ ਲਈ ਆਪਣੀ ਆਖ਼ਰੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਬੋਰਡ ਵੱਲੋਂ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸਮਰਥਨ ਵਿੱਚ ਸੰਭਾਵੀ ਤੌਰ ‘ਤੇ ਟੂਰਨਾਮੈਂਟ ਤੋਂ ਹਟਣ ਦੀਆਂ ਅਫ਼ਵਾਹਾਂ ਵੱਧ ਰਹੀਆਂ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਟੀਮ ਨੂੰ ਭਾਰਤ ਭੇਜਣ ਤੋਂ ਇਨਕਾਰ ਕੀਤਾ। ਤਿੰਨ ਮੈਚਾਂ ਦੀ ਟੀ-20 ਲੜੀ 29 ਜਨਵਰੀ, 31 ਜਨਵਰੀ ਅਤੇ 1 ਫਰਵਰੀ ਨੂੰ ਖੇਡੀ ਜਾਵੇਗੀ। ਸਾਰੇ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਪਾਕਿਸਤਾਨ ਦੀ ਟੀਮ:
ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜ਼ਮਾਨ, ਖਵਾਜਾ ਮੁਹੰਮਦ ਨਫੇ (ਵਿਕਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਸਲਮਾਨ ਮਿਰਜ਼ਾ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸਾਹਿਬਜ਼ਾਦਾ ਫਰਹਾਨ (ਵਿਕਟਕੀਪਰ), ਸਾਇਮ ਅਯੂਬ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਦਾਬ ਖਾਨ, ਉਸਮਾਨ ਖਾਨ (ਵਿਕਟਕੀਪਰ) ਅਤੇ ਉਸਮਾਨ ਤਾਰਿਕ।











