Sports News : ਜਪਾਨ ਵਿਚ ਹੋਣ ਵਾਲੇ ਏਸ਼ੀਅਨ ਗੇਮਜ਼ 2026 ਲਈ ਪਾਕਿਸਤਾਨ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਇਵੈਂਟ ਲਈ ਭਾਰਤ ਨੇ ਪਹਿਲਾਂ ਹੀ ਆਪਣੇ ਦਲ ਦੀ ਘੋਸ਼ਣਾ ਕਰ ਦਿੱਤੀ ਸੀ। ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ਵਾਂਗ ਹੀ ਇਕ ਮਜ਼ਬੂਤ ਟੀਮ ਨੂੰ ਜਪਾਨ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਟੀਮ ਦੀ ਕਪਤਾਨੀ ਸਾਹਿਬਜ਼ਾਦਾ ਫ਼ਰਹਾਨ ਨੂੰ ਸੌਂਪੀ ਗਈ ਹੈ ਜਦਕਿ ਅਬਦੁਲ ਸਮਦ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ।
ਏਸ਼ੀਅਨ ਗੇਮਜ਼ 2026 ਲਈ ਚੁਣੀ ਗਈ ਪਾਕਿਸਤਾਨੀ ਟੀਮ ‘ਚ ਫਰਹਾਨ, ਸਮਦ, ਸੈਮ ਅਯੂਬ ਅਤੇ ਅਬਰਾਰ ਅਹਿਮਦ ਵਰਗੇ ਸਟਾਰ ਖਿਡਾਰੀ ਤਾਂ ਹਨ, ਪਰ ਬਾਬਰ ਆਜ਼ਮ, ਸ਼ਾਹੀਨ ਅਫਰੀਦੀ ਵਰਗੇ ਖਿਡਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਇਵੈਂਟ ਲਈ ਪਾਕਿਸਤਾਨ ਦੀ ਟੀਮ ‘ਚ ਅਨੁਭਵੀ ਖਿਡਾਰੀਆਂ ਦੇ ਨਾਲ-ਨਾਲ ਕਈ ਉੱਭਰਦੇ ਹੋਏ ਟੈਲੈਂਟ ਨੂੰ ਵੀ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਨੈਸ਼ਨਲ ਟੀਮ ਦੇ ਲਈ ਆਪਣਾ ਪਹਿਲਾਂ ਟੀ20 ਮੈਚ ਵੀ ਨਹੀਂ ਖੇਡਿਆ ਹੈ।
ਬਾਬਰ ਅਤੇ ਸ਼ਾਹੀਨ ਨੂੰ ਨਹੀਂ ਮਿਲਿਆ ਮੌਕਾ
ਪਾਕਿਸਤਾਨ ਦੀ 15 ਮੈਂਬਰੀ ਟੀਮ ਵਿੱਚ ਆਕੀਫ ਜਾਵੇਦ, ਅਲੀ ਰਜ਼ਾ, ਮਾਜ਼ ਸਦਾਕਤ ਅਤੇ ਸਾਦ ਮਸੂਦ ਅਜਿਹੇ ਚਾਰ ਖਿਡਾਰੀ ਹਨ, ਜਿਨ੍ਹਾਂ ਨੇ ਅਜੇ ਤੱਕ ਟੀ-20ਆਈ ਫਾਰਮੈਟ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਨਹੀਂ ਕੀਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇੱਕ ਅਧਿਕਾਰਤ ਮੀਡੀਆ ਰਿਲੀਜ਼ ਵਿੱਚ ਐਲਾਨ ਕੀਤਾ ਕਿ ਸਾਹਿਬਜ਼ਾਦਾ ਫਰਹਾਨ 2026 ਦੀਆਂ ਏਸ਼ੀਅਨ ਖੇਡਾਂ ਵਿੱਚ ਪਾਕਿਸਤਾਨ ਪੁਰਸ਼ ਟੀਮ ਦੀ ਕਪਤਾਨੀ ਕਰਨਗੇ, ਜੋ ਕਿ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ-ਨਾਗੋਆ ਵਿੱਚ ਹੋਣਗੀਆਂ। 10-ਟੀਮਾਂ ਦਾ ਪੁਰਸ਼ ਟੀ-20 ਟੂਰਨਾਮੈਂਟ ਆਈਚੀ ਪ੍ਰੀਫੈਕਚਰ ਦੇ ਕੋਰੋਗੀ ਐਥਲੈਟਿਕ ਪਾਰਕ ਵਿੱਚ ਖੇਡਿਆ ਜਾਵੇਗਾ।
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ, ਏਸ਼ੀਅਨ ਖੇਡਾਂ ਦੀ ਟੀਮ ਲਈ ਚੁਣੇ ਗਏ 15 ਵਿੱਚੋਂ 14 ਖਿਡਾਰੀ ਐਨਸੀਏ ਵ੍ਹਾਈਟ-ਬਾਲ ਕੈਂਪ ਦਾ ਹਿੱਸਾ ਹਨ ਜੋ ਸੋਮਵਾਰ, 15 ਜੂਨ ਤੋਂ ਲਾਹੌਰ ਵਿੱਚ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਦੀਆਂ ਏਸ਼ੀਅਨ ਖੇਡਾਂ ਹੋਰ ਵੀ ਰੋਮਾਂਚਕ ਹੋਣ ਵਾਲੀਆਂ ਹਨ ਕਿਉਂਕਿ ਹਰੇਕ ਦੇਸ਼ ਦੀ ਟੀਮ ਨੇ ਆਪਣੇ ਕੁਝ ਚੋਣਵੇਂ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਜ਼ਦੀਕੀ ਮੁਕਾਬਲਾ ਹੋਣ ਦੀ ਉਮੀਦ ਹੈ, ਅਤੇ ਜੇਕਰ ਦੋਵੇਂ ਟੀਮਾਂ ਜਾਪਾਨ ਵਿੱਚ ਹੋਣ ਵਾਲੇ ਮੈਚ ਦੇ ਲਈ ਆਪਣੇ ਸਭ ਤੋਂ ਮਜ਼ਬੂਤ ਪਲੇਇੰਗ ਇਲੈਵਨ ਮੈਦਾਨ ਵਿੱਚ ਉਤਾਰਦੀਆਂ ਹਨ, ਤਾਂ ਇਹ ਮੁਕਾਬਲਾ ਬਹੁਤ ਹੀ ਦਿਲਚਸਪ ਹੋਵੇਗਾ।
ਏਸ਼ੀਅਨ ਗੇਮਜ਼ 2026 ਦੇ ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ
ਸਾਹਿਬਜ਼ਾਦਾ ਫਰਹਾਨ (ਕਪਤਾਨ), ਅਬਦੁਲ ਸਮਦ (ਉਪ-ਕਪਤਾਨ), ਅਬਰਾਰ ਅਹਿਮਦ, ਅਹਿਮਦ ਦਾਨਿਆਲ, ਆਕਿਬ ਜਾਵੇਦ, ਅਲੀ ਰਜ਼ਾ, ਅਰਾਫਾਤ ਮਿਨਹਾਸ, ਹੈਦਰ ਅਲੀ, ਹਸਨ ਨਵਾਜ਼, ਮਾਜ਼ ਸਦਾਕਤ, ਮੁਹੰਮਦ ਸਲਮਾਨ ਮਿਰਜ਼ਾ, ਸਾਦ ਮਸੂਦ, ਸਾਈਮ ਅਯੂਬ, ਸੂਫਯਾਨ ਮੋਕਿਮ, ਉਸਮਾਨ ਖਾਨ (ਵਿਕਟਕੀਪਰ)।
ਏਸ਼ੀਅਨ ਗੇਮਜ਼ 2026 ਦੇ ਲਈ ਭਾਰਤੀ ਦੀ ਟੀ-20 ਟੀਮ
ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਵੈਭਵ ਸੂਰਯਵੰਸ਼ੀ, ਜਸਪ੍ਰੀਤ ਬਰੂਮਾਹ।












