Homeਸੰਸਾਰਪਾਕਿਸਤਾਨ ਵੱਲੋਂ ਅਫਗਾਨਿਸਤਾਨ 'ਤੇ ਹਵਾਈ ਹਮਲਾ, 3 ਕ੍ਰਿਕਟਰਾਂ ਦੀ ਮੌਤ

ਪਾਕਿਸਤਾਨ ਵੱਲੋਂ ਅਫਗਾਨਿਸਤਾਨ ‘ਤੇ ਹਵਾਈ ਹਮਲਾ, 3 ਕ੍ਰਿਕਟਰਾਂ ਦੀ ਮੌਤ

ਪਾਕਿਸਤਾਨ : ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਫੌਜੀ ਸੰਘਰਸ਼ ਜਾਰੀ ਹੈ। ਪਾਕਿਸਤਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਉੱਤੇ ਏਅਰਸਟ੍ਰਾਈਕ ਕੀਤੀ ਹੈ, ਜਿਸ ਵਿੱਚ ਤਿੰਨ ਅਫਗਾਨ ਖਿਡਾਰੀਆਂ ਦੀ ਮੌਤ ਹੋ ਗਈ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸਦੀ ਪੁਸ਼ਟੀ ਕਰਦੇ ਹੋਏ ਪਾਕਿਸਤਾਨ ਦੇ ਖਿਲਾਫ ਆਉਣ ਵਾਲੀ ਤਿਕੋਣੀ ਸੀਰੀਜ਼ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਤਿੰਨੋਂ ਖਿਡਾਰੀ ਕਲੱਬ ਪੱਧਰ ਦੇ ਕ੍ਰਿਕਟਰ ਸਨ, ਜੋ ਮੈਚ ਖਤਮ ਹੋਣ ਤੋਂ ਬਾਅਦ ਅਰਗੁਨ ਜ਼ਿਲ੍ਹੇ ਵਿੱਚ ਪਰਤ ਰਹੇ ਸਨ। ਇਸੇ ਦੌਰਾਨ ਬੰਬਾਰੀ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਏ.ਸੀ.ਬੀ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਦਾ ਐਲਾਨ ਕਰਦੇ ਹੋਏ ਲਿਖਿਆ, “ਅਫਗਾਨਿਸਤਾਨ ਕ੍ਰਿਕਟ ਬੋਰਡ ਪਕਤਿਕਾ ਪ੍ਰਾਂਤ ਦੇ ਉਰਗੁਨ ਜ਼ਿਲ੍ਹੇ ਦੇ ਬਹਾਦਰ ਕ੍ਰਿਕਟਰਾਂ ਦੀ ਸ਼ਹਾਦਤ ‘ਤੇ ਆਪਣਾ ਡੂੰਘਾ ਦੁੱਖ ਪ੍ਰਗਟ ਕਰਦਾ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਹਕੂਮਤ ਵੱਲੋਂ ਕੀਤੇ ਗਏ ਕਾਇਰਤਾਪੂਰਨ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ। ਇਸ ਦਿਲ-ਕੰਬਾਊ ਘਟਨਾ ਵਿੱਚ, ਉਰਗੁਨ ਜ਼ਿਲ੍ਹੇ ਦੇ ਤਿੰਨ ਖਿਡਾਰੀ (ਕਬੀਰ, ਸਿਬਗਤੁੱਲਾਹ ਅਤੇ ਹਾਰੂਨ) ਅਤੇ ਉਨ੍ਹਾਂ ਦੇ ਨਾਲ ਪੰਜ ਹੋਰ ਦੇਸ਼ਵਾਸੀ ਸ਼ਹੀਦ ਹੋ ਗਏ, ਜਦੋਂ ਕਿ ਸੱਤ ਹੋਰ ਜ਼ਖਮੀ ਹੋ ਗਏ। ਇਹ ਖਿਡਾਰੀ ਇਸ ਤੋਂ ਪਹਿਲਾਂ ਇੱਕ ਦੋਸਤਾਨਾ ਕ੍ਰਿਕਟ ਮੈਚ ਖੇਡਣ ਲਈ ਪਕਤਿਕਾ ਸੂਬੇ ਦੀ ਰਾਜਧਾਨੀ ਸ਼ਾਰਾਨਾ ਗਏ ਸਨ। ਉਰਗੁਨ ਪਰਤਣ ਤੋਂ ਬਾਅਦ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਪਾਕਿਸਤਾਨ, ਸ਼੍ਰੀ ਲੰਕਾ ਅਤੇ ਅਫ਼ਗਾਨਿਸਤਾਨ ਦੇ ਵਿਚਕਾਰ 17 ਨਵੰਬਰ ਤੋਂ ਤਿਕੋਣੀ ਟੀ20 ਸੀਰੀਜ਼ ਖੇਡੀ ਜਾਣੀ ਹੈ, ਪਰ ਪਾਕਿਸਤਾਨ ਦੇ ਨਾਲ ਫੌਜੀ ਟਕਰਾਅ ਦੇ ਵਿੱਚ ਏਸੀਬੀ ਨੇ ਇਸ ਸੀਰੀਜ਼ ਤੋਂ ਹਟਣ ਦਾ ਫੈਸਲਾ ਲਿਆ ਹੈ।

ਬੋਰਡ ਨੇ ਲਿਖਿਆ, ਏ.ਸੀ.ਬੀ. ਇਸਨੂੰ ਅਫ਼ਗਾਨਿਸਤਾਨ ਦੇ ਖੇਡ ਭਾਈਚਾਰੇ, ਉਸਦੇ ਐਥਲੀਟਾਂ ਅਤੇ ਕ੍ਰਿਕਟ ਪਰਿਵਾਰ ਲਈ ਇੱਕ ਵੱਡਾ ਨੁਕਸਾਨ ਮੰਨਦਾ ਹੈ। ਏ.ਸੀ.ਬੀ. ਸ਼ਹੀਦਾਂ ਦੇ ਸੋਗਗ੍ਰਸਤ ਪਰਿਵਾਰਾਂ ਅਤੇ ਪਕਤੀਕਾ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਅਤੇ ਏਕਤਾ ਵੀ ਪ੍ਰਗਟ ਕਰਦਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਅਤੇ ਪੀੜਤਾਂ ਪ੍ਰਤੀ ਸਨਮਾਨ ਜ਼ਾਹਰ ਕਰਦੇ ਹੋਏ, ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਨਵੰਬਰ ਦੇ ਅਖੀਰ ਵਿੱਚ ਹੋਣ ਵਾਲੀ ਪਾਕਿਸਤਾਨ ਦੀ ਆਗਾਮੀ ਤਿਕੋਣੀ ਟੀ20 ਸੀਰੀਜ਼ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।

ਇਸ ਘਟਨਾ ‘ਤੇ ਅਫਗਾਨਿਸਤਾਨ ਦੇ ਸਟਾਰ ਕ੍ਰਿਕਟਰ, ਰਾਸ਼ਿਦ ਖਾਨ ਨੇ ਦੁੱਖ ਪ੍ਰਗਟ ਕਰਦੇ ਹੋਏ, ਐਕਸ ‘ਤੇ ਲਿਖਿਆ, “ਮੈਨੂੰ ਅਫਗਾਨਿਸਤਾਨ ‘ਤੇ ਹਾਲ ਹੀ ਵਿੱਚ ਹੋਏ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ ਨਾਗਰਿਕਾਂ ਦੀ ਜਾਨ ਜਾਣ ‘ਤੇ ਬਹੁਤ ਦੁੱਖ ਹੈ। ਇਹ ਇੱਕ ਅਜਿਹਾ ਦੁਖਾਂਤ ਹੈ ਜਿਸ ਨੇ ਔਰਤਾਂ, ਬੱਚਿਆਂ ਅਤੇ ਚਾਹਵਾਨ ਨੌਜਵਾਨ ਕ੍ਰਿਕਟਰਾਂ ਦੀ ਜਾਨ ਲੈ ਲਈ ਹੈ ਜੋ ਵਿਸ਼ਵ ਪੱਧਰ ‘ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਦੇਖਦੇ ਸਨ।”

ਉਨ੍ਹਾਂ ਲਿਖਿਆ, ਆਮ ਲੋਕਾਂ ਦੇ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਨਾਲ ਅਨੈਤਿਕ ਅਤੇ ਬਰਬਰ ਹੈ। ਇਹ ਨਾ-ਇਨਸਾਫ਼ੀ ਅਤੇ ਗੈਰ-ਕਾਨੂੰਨੀ ਕਾਰਵਾਈਆਂ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹਨ। ਇਨ੍ਹਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ।

ਪਾਕਿਸਤਾਨ ਦੇ ਖਿਲਾਫ ਤਿਕੋਣੀ ਲੜੀ ਤੋਂ ਹਟਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਰਾਸ਼ਿਦ ਖ਼ਾਨ ਨੇ ਲਿਖਿਆ, ਬੇਕਸੂਰ ਲੋਕਾਂ ਦੀ ਜਾਨ ਜਾਣ ਤੋਂ ਬਾਅਦ, ਮੈਂ ਪਾਕਿਸਤਾਨ ਦੇ ਖਿਲਾਫ ਆਉਣ ਵਾਲੇ ਮੈਚਾਂ ਤੋਂ ਹਟਣ ਦੇ ਏ.ਸੀ.ਬੀ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਮੈਂ ਇਸ ਔਖੇ ਸਮੇਂ ਵਿੱਚ ਆਪਣੇ ਲੋਕਾਂ ਦੇ ਨਾਲ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments