ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਬੀਤੇ ਦਿਨ ਇੱਕ ਨੋਟੀਫਿਕੇਸ਼ਨ ਜਾਰੀ ਕਰ ਹਰਿਆਣਾ ਦੇ 10 ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਤਬਾਦਲੇ ਦਾ ਹੁਕਮ ਜਾਰੀ ਕੀਤਾ। ਝੱਜਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਜੈ ਤੇਵਤੀਆ ਨੂੰ ਰੋਹਤਕ, ਅੰਬਾਲਾ ਤੋਂ ਕੰਚਨ ਮਾਹੀ ਨੂੰ ਕੈਥਲ, ਕਰਨਾਲ ਤੋਂ ਡਾ. ਗਗਨਦੀਪ ਕੌਰ , ਝੱਜਰ ਤੋਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਕੁਮਾਰ ਯਾਦਵ ਨੂੰ ਤਰੱਕੀ ਤੋਂ ਬਾਅਦ ਝੱਜਰ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਹਿਸਾਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਦਯਾਨੰਦ ਭਾਰਦਵਾਜ ਨੂੰ ਜਗਾਧਰੀ, ਵੀਰੇਂਦਰ ਮਲਿਕ ਨੂੰ ਗੁਰੂਗ੍ਰਾਮ ਤੋਂ ਅੰਬਾਲਾ, ਚੰਡੀਗੜ੍ਹ ਤੋਂ ਸੰਜੇ ਸੰਧੀਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਚਕੂਲਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਧੀਕ ਸੈਸ਼ਨ ਜੱਜ ਨਤਾਸ਼ਾ ਸ਼ਰਮਾ ਨੂੰ ਹਿਸਾਰ, ਸ਼ਿਫਾ ਕਰਨ ਸਿੰਘ ਨੂੰ ਜੀਂਦ ਅਤੇ ਸਵਿਤਾ ਕੁਮਾਰੀ ਨੂੰ ਕਰਨਾਲ ਵਿੱਚ ਤਬਦੀਲ ਕੀਤਾ ਗਿਆ ਹੈ।












