Homeਖੇਡਾਂਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਕਾਰੋਬਾਰੀਆਂ ਲਈ ਕੌਮਾਂਤਰੀ ਪੱਧਰ ’ਤੇ ਖੁੱਲ੍ਹਣਗੇ ਮੌਕੇ...

ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਤੇ ਕਾਰੋਬਾਰੀਆਂ ਲਈ ਕੌਮਾਂਤਰੀ ਪੱਧਰ ’ਤੇ ਖੁੱਲ੍ਹਣਗੇ ਮੌਕੇ : ਦੀਪਕ ਸ਼ੁਕਲਾ 

ਪਟਿਆਲਾ: 70ਵੇਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਚ ਦੀਪਕ ਸ਼ੁਕਲਾ ਐਗਜੈਕਟਿਵ ਡਾਇਰੈਕਟਰ ਬਰਿਕਸ ਸੀ.ਸੀ.ਆਈ. ਅਤੇ ਪੰਜਾਬ ਗ੍ਰੈਪਲਿੰਗ ਰੈਸਲਿੰਗ ਦੇ ਡਾਇਰੈਕਟਰ ਯੋਗੇਸ਼ ਸ਼ਰਮਾ ਸ਼ੈਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਅਦਿਤਿਆ ਬੈਡਮਿੰਟਨ ਅਕੈਡਮੀ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।

ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੀਪਕ ਸ਼ੁਕਲਾ ਅਤੇ ਯੋਗੇਸ਼ ਸ਼ਰਮਾ ਸ਼ੈਲੀ ਨੇ ਦੱਸਿਆ ਹੈ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਬੈਡਮਿੰਟਨ ਟੂਰਨਾਮੈਂਟ 2 ਸਤੰਬਰ ਤੱਕ ਚੱਲੇਗਾ, ਜਿਸ ਦੌਰਾਨ ਲੜਕਿਆਂ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ। ਪੰਜਾਬ ਦੇ ਪਿੰਡਾਂ ਵਿੱਚ ਵੀ ਸ਼ਹਿਰਾਂ ਵਰਗੀਆਂ 8 ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸੂਬੇ ਭਰ ਵਿੱਚ ਸ਼ਾਨਦਾਰ ਖੇਡ ਮੈਦਾਨ ਵਿਕਸਿਤ ਕੀਤੇ ਗਏ ਹਨ, ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਬਿਹਤਰ ਮੌਕੇ ਮਿਲ ਸਕਣ।

ਦੀਪਕ ਸ਼ੁਕਲਾ ਐਗਜੈਕਟਿਵ ਡਾਇਰੈਕਟਰ ਬਰਿਕਸ ਸੀ.ਸੀ.ਆਈ. ਨੇ ਦੱਸਿਆ ਹੈ ਕੀ ਪੰਜਾਬ ਅੰਦਰ ਨੌਜਵਾਨ ਵਰਗ, ਖੇਤੀਬਾੜੀ ਖੇਤਰ ਅਤੇ ਸਥਾਨਕ ਉਦਯੋਗਾਂ ਨੂੰ ਕੌਮਾਂਤਰੀ ਪੱਧਰ ਨਾਲ ਜੋੜਨ ਲਈ ਬ੍ਰਿਕਸ ਸੰਸਥਾ ਵੱਲੋਂ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ), ਨਵੇਂ ਕਾਰੋਬਾਰੀ ਉੱਦਮਾਂ ਅਤੇ ਖੇਤੀਬਾੜੀ ਖੇਤਰ ਵਿੱਚ ਵਿਸ਼ਵ ਪੱਧਰੀ ਸਹਿਯੋਗ ਵਧਾਉਣ ਦੇ ਮਕਸਦ ਤਹਿਤ ਬ੍ਰਾਜ਼ੀਲ ਤੋਂ ਇੱਕ ਉੱਚ ਪੱਧਰੀ ਖੇਤੀਬਾੜੀ ਵਫ਼ਦ ਨੂੰ ਪੰਜਾਬ ਸੱਦਣ ਦੀ ਯੋਜਨਾ ਉਲੀਕੀ ਗਈ ਹੈ।

ਜ਼ਿਲ੍ਹਾ ਬੈਡਮਿੰਟਨ ਮੁਕਾਬਲੇ ਦੌਰਾਨ ਪਹੁੰਚੇ ਬ੍ਰਿਕਸ ਦੇ ਨੁਮਾਇੰਦਿਆਂ ਨੇ ਖੇਡ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਸਪੱਸ਼ਟ ਕੀਤਾ ਕਿ ਸੰਸਥਾ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਚਨਬੱਧ ਹੈਨੌਜਵਾਨਾਂ ਕੋਲ ਨਵੇਂ ਕਾਰੋਬਾਰੀ ਵਿਚਾਰ ਹਨ ਤਾਂ ਬ੍ਰਿਕਸ ਉਨ੍ਹਾਂ ਨੂੰ ਢੁਕਵਾਂ ਮੰਚ ਅਤੇ ਮਾਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਹੈ। ਖੇਤੀਬਾੜੀ ਖੇਤਰ ਵਿੱਚ ਵੱਡਾ ਕਦਮ ਚੁੱਕਦਿਆਂ ਅਕਤੂਬਰ ਜਾਂ ਨਵੰਬਰ ਮਹੀਨੇ ਦੌਰਾਨ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਬ੍ਰਾਜ਼ੀਲ ਦੀ ਆਧੁਨਿਕ ਖੇਤੀ ਤਕਨੀਕ, ਉਤਪਾਦਨ ਪ੍ਰਣਾਲੀ ਅਤੇ ਦੁਵੱਲੇ ਦਰਾਮਦ-ਬਰਾਮਦ ਦੇ ਵਪਾਰਕ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਰੂਸ ਤੋਂ ਆ ਰਹੇ ਵਪਾਰਕ ਵਫ਼ਦ ਨਾਲ ਪੰਜਾਬ ਦੇ ਸਥਾਨਕ ਸਨਅਤਕਾਰਾਂ ਦੀ ਇੱਕ ਸਾਂਝੀ ਬੈਠਕ ਵੀ ਕਰਵਾਈ ਜਾ ਰਹੀ ਹੈ, ਤਾਂ ਜੋ ਸੂਬੇ ਅੰਦਰ ਬਾਹਰੀ ਨਿਵੇਸ਼ ਨੂੰ ਹੁਲਾਰਾ ਮਿਲ ਸਕੇ ਅਤੇ ਆਪਸੀ ਵਪਾਰਕ ਮੌਕੇ ਮਜ਼ਬੂਤ ਹੋਣ। ਬ੍ਰਿਕਸ ਵੱਲੋਂ ਖੇਤੀਬਾੜੀ, ਉਦਯੋਗ ਅਤੇ ਨੌਜਵਾਨ ਸ਼ਕਤੀ ਨੂੰ ਆਲਮੀ ਪੱਧਰ ਦੀਆਂ ਸੰਭਾਵਨਾਵਾਂ ਨਾਲ ਜੋੜਨ ਦੇ ਇਸ ਯਤਨ ਨੂੰ ਪੰਜਾਬ ਦੇ ਆਰਥਿਕ ਭਵਿੱਖ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।ਰਣਜੀਤ ਸਿੰਘ ਡਾਇਰੈਕਟਰ ਗ੍ਰੈਪਲਿੰਗ ਕਮੇਟੀ ਪੰਜਾਬ ਅਤੇ ਸਤਨਾਮ ਸਿੰਘ ਸੱਤਾ, ਐਮ.ਡੀ. ਅਦਿੱਤਿਆ ਬੈਡਮਿੰਟਨ ਚੈਂਪੀਅਨਜ਼ ਯਸਵੰਤ ਸ਼ਰਮਾ ਹਰਿੰਦਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments