Homeਮਨੋਰੰਜਨਹੋਲੀ ਦੇ ਮੌਕੇ 'ਤੇ, ਟੌਕਸਿਕ ਦੇ ਨਿਰਮਾਤਾਵਾਂ ਨੇ ਰਿਲੀਜ਼ ਮਿਤੀ ਬਦਲ ਦਾ...

ਹੋਲੀ ਦੇ ਮੌਕੇ ‘ਤੇ, ਟੌਕਸਿਕ ਦੇ ਨਿਰਮਾਤਾਵਾਂ ਨੇ ਰਿਲੀਜ਼ ਮਿਤੀ ਬਦਲ ਦਾ ਕੀਤਾ ਫ਼ੈਸਲਾ

ਮੁੰਬਈ : ਹੋਲੀ ਦੇ ਮੌਕੇ ‘ਤੇ, ਟੌਕਸਿਕ ਦੇ ਨਿਰਮਾਤਾਵਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਖ਼ਬਰ ਹੈ ਕਿ ਟੌਕਸਿਕ ਦੀ ਰਿਲੀਜ਼ ਮਿਤੀ ਬਦਲ ਦਿੱਤੀ ਗਈ ਹੈ। ਹੁਣ ਇਹ ਫਿਲਮ 4 ਜੂਨ 2026 ਨੂੰ ਰਿਲੀਜ਼ ਹੋਣ ਵਾਲੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮ ਧੁਰੰਧਰ 2 ਨਾਲ ਟਕਰਾਅ ਕਾਰਨ ਬਦਲੀ ਗਈ ਹੈ, ਤਾਂ ਅਜਿਹਾ ਬਿਲਕੁਲ ਨਹੀਂ ਹੈ। ਇਹ ਵੱਡਾ ਫੈਸਲਾ ਮਿਡਲ ਈਸਟ ਵਿੱਚ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਲਿਆ ਗਿਆ ਹੈ। ਹੋਲੀ ਯਾਨੀ 4 ਮਾਰਚ ਨੂੰ, ਨਿਰਮਾਤਾਵਾਂ ਨੇ ਇੱਕ ਪੋਸਟ ਰਾਹੀਂ ਐਲਾਨ ਕੀਤਾ ਕਿ ਤਾਜ਼ਾ ਹਾਲਾਤਾਂ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫਿਲਹਾਲ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰਨ ਫੈਸਲਾ ਕੀਤਾ।

ਮੇਕਰਜ਼ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਹੋਏ ਹਨ ਉਹ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣ ਦੇ ਉਨ੍ਹਾਂ ਦੇ ਮਕਸਦ ‘ਤੇ ਅਸਰ ਪਾ ਸਕਦੇ ਹਨ। ਇਹ ਫੈਸਲਾ ਉਨ੍ਹਾਂ ਦੇ ਸਾਥੀਆਂ ਅਤੇ ਦਰਸ਼ਕਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਤੁਹਾਡੇ ਪਿਆਰ, ਸਹਿਯੋਗ ਅਤੇ ਸਬਰ ਲਈ ਧੰਨਵਾਦ। ਪੋਸਟ ਦੇ ਅਖੀਰ ਵਿੱਚ, ਉਨ੍ਹਾਂ ਨੇ ਰਿਲੀਜ਼ ਡੇਟ ਦੱਸੀ। ਹੁਣ ਤਾਜ਼ਾ ਖ਼ਬਰ ਇਹ ਹੈ ਕਿ ਫ਼ਿਲਮ 4 ਜੂਨ 2026 ਨੂੰ ਰਿਲੀਜ਼ ਹੋਣ ਵਾਲੀ ਹੈ।

ਟੌਕਸਿਕ ਨਿਰਮਾਤਾਵਾਂ ਨੇ ਆਪਣੀ ਅਧਿਕਾਰਤ ਪੋਸਟ ਵਿੱਚ ਕੀ ਲਿਖਿਆ:

ਟੌਕਸਿਕ: ਏ ਫੈਰੀ ਟੇਲ ਫਾਰ ਗ੍ਰੋਨ-ਅੱਪਸ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਅਸੀਂ ਗਲੋਬਲ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਹੈ। ਕੰਨੜ ਅਤੇ ਅੰਗਰੇਜ਼ੀ ਵਿੱਚ ਸ਼ੂਟ ਕੀਤੀ ਗਈ ਇਹ ਫਿਲਮ ਦੇਸ਼ ਅਤੇ ਦੁਨੀਆ ਦੇ ਦਰਸ਼ਕਾਂ ਨਾਲ ਜੁੜਨ ਦੇ ਵਿਸ਼ਵਾਸ ਨਾਲ ਬਣਾਈ ਗਈ ਹੈ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਅਸੀਂ 19 ਮਾਰਚ ਨੂੰ ਇਹ ਫਿਲਮ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਲਈ ਉਤਸ਼ਾਹਿਤ ਸਨ।

ਪਰ ਮੌਜੂਦਾ ਅਨਿਸ਼ਚਿਤਤਾ, ਖਾਸ ਕਰਕੇ ਮੱਧ ਪੂਰਬ ਦੀ ਸਥਿਤੀ, ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣ ਦੇ ਸਾਡੇ ਉਦੇਸ਼ ਨੂੰ ਪ੍ਰਭਾਵਤ ਕਰ ਰਹੀ ਹੈ ਜਿਸਦੇ ਭਾਈਵਾਲਾਂ ਅਤੇ ਦਰਸ਼ਕਾਂ ਦੇ ਹਿੱਤ ਵਿੱਚ, ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਅਸੀਂ ਰਿਲੀਜ਼ ਨੂੰ ਮੁਲਤਵੀ ਕਰਨ ਦਾ ਮੁਸ਼ਕਲ ਪਰ ਜ਼ਰੂਰੀ ਫੈਸਲਾ ਲਿਆ ਹੈ। ਅਸੀਂ ਤੁਹਾਡੇ ਧੀਰਜ ਅਤੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ ਅਤੇ ਤੁਹਾਡੇ ਨਿਰੰਤਰ ਪਿਆਰ ਦੀ ਉਮੀਦ ਕਰਦੇ ਹਾਂ। ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ ਹੁਣ 4 ਜੂਨ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਅੰਗਰੇਜ਼ੀ ਅਤੇ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments