Homeਰਾਜਸਥਾਨਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਐਨ.ਟੀ.ਸੀ. ਮਾਰਕੀਟ ’ਚ ਲੱਗੀ ਭਿਆਨਕ ਅੱਗ

ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਐਨ.ਟੀ.ਸੀ. ਮਾਰਕੀਟ ’ਚ ਲੱਗੀ ਭਿਆਨਕ ਅੱਗ

ਰਾਜਸਥਾਨ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਰਾਵਤਭਾਟਾ ਸ਼ਹਿਰ ਵਿੱਚ ਐਟੋਮਿਕ ਪਾਵਰ ਸਟੇਸ਼ਨ ਰਿਹਾਇਸ਼ੀ ਕਲੋਨੀ ਦੇ ਬਾਹਰ ਐਨਟੀਸੀ ਮਾਰਕੀਟ ਵਿੱਚ ਅੱਜ (ਐਤਵਾਰ) ਇੱਕ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇੱਕ ਏਸੀ- ਫਰਿੱਜ ਮਕੈਨਿਕ ਦੀ ਦੁਕਾਨ ਵਿੱਚ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੇ ਕਾਰਨ ਦੁਕਾਨ ਵਿੱਚ ਰੱਖੇ ਏਸੀ ਕੰਪ੍ਰੈਸਰਾਂ ਕਾਰਨ ਹੋਏ ਧਮਾਕਿਆਂ ਨਾਲ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਫੈਲ ਗਈ।

ਵੈਲਡਿੰਗ ਦੇ ਕੰਮ ਦੌਰਾਨ ਹੋਇਆ ਸ਼ਾਰਟ ਸਰਕਟ

ਜਾਣਕਾਰੀ ਦੇ ਅਨੁਸਾਰ, ਰਾਵਤਭਾਟਾ ਦੇ ਐਨਜੀਟੀ ਮਾਰਕੀਟ ਵਿੱਚ ਇੱਕ ਜੂਸ ਦੀ ਦੁਕਾਨ ’ਤੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਸ਼ਾਰਟ ਸਰਕਟ ਕਾਰਨ ਮਕੈਨਿਕ ਦੀ ਦੁਕਾਨ ਵਿੱਚ ਅੱਗ ਲੱਗ ਗਈ। ਕੁਝ ਹੀ ਦੇਰ ਮੌਕੇ ਤੇ ਧੂੰਏ ਦਾ ਗੁਬਾਰ ਉੱਠਣ ਲੱਗਾ ਅਤੇ ਵੱਡੀ ਸੰਖਿਆ ਵਿੱਚ ਲੋਕ ਜਮਾ ਹੋ ਗਏ। ਨਾਲ ਹੀ, ਘਟਨਾ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਡਿਪਾਟਮੈਂਟ ਨੂੰ ਦਿੱਤੀ ਗਈ।

ਲਗਭਗ ਅੱਧੇ ਘੰਟੇ ਦੀ ਸ਼ਖ਼ਤ ਮਿਹਤਨ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ

ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਵਿਭਾਗ ਮੌਕੇ ‘ਤੇ ਪਹੁੰਚਿਆ ਅਤੇ ਸਥਿਤੀ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਫਾਇਰ ਅਫ਼ਸਰ ਰਾਜੇਸ਼ ਜੈਪਾਲ ਨੇ ਦੱਸਿਆ ਕਿ ਦੋ ਫਾਇਰ ਇੰਜਣਾਂ ਨਾਲ ਮੌਕੇ ‘ਤੇ ਪਹੁੰਚਣ ਤੋਂ ਬਾਅਦ, ਲਗਭਗ ਅੱਧੇ ਘੰਟੇ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ, ਕੁਝ ਸਮੇਂ ਲਈ ਆ ਰਹੀ ਆਵਾਜਾਈ ਨੂੰ ਮੋੜ ਦਿੱਤਾ ਗਿਆ।

ਮਕੈਨਿਕ ਦੀ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ

ਚਸ਼ਮਦੀਦਾਂ ਦੇ ਅਨੁਸਾਰ, ਦੁਕਾਨ ਵਿੱਚ ਰੱਖੇ ਏਸੀ ਕੰਪ੍ਰੈਸ਼ਰ ਇੱਕ ਤੋਂ ਬਾਅਦ ਇੱਕ ਫੱਟਣ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅੱਗ ਲੱਗਣ ਨਾਲ ਮਕੈਨਿਕ ਦੀ ਦੁਕਾਨ ਪੂਰੀ ਤਰ੍ਹਾਂ ਮਲਬੇ ਵਿੱਚ ਬਦਲ ਗਈ। ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਪੂਰੇ ਬਾਜ਼ਾਰ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਸੀ। ਆਸ-ਪਾਸ ਦੇ ਵਪਾਰੀਆਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments