Home ਹਰਿਆਣਾ ਹਰਿਆਣਾ ਪੁਲਿਸ ‘ਚ ਨੌਂ ਆਈ.ਪੀ.ਐਸ.-ਐਚ.ਪੀ.ਐਸ. ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ 

ਹਰਿਆਣਾ ਪੁਲਿਸ ‘ਚ ਨੌਂ ਆਈ.ਪੀ.ਐਸ.-ਐਚ.ਪੀ.ਐਸ. ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ 

0

ਹਰਿਆਣਾ : ਹਰਿਆਣਾ ਪੁਲਿਸ ‘ਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਨੌਂ ਆਈ.ਪੀ.ਐਸ.-ਐਚ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ  ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। 5 ਸਤੰਬਰ 2015 ਬੈਚ ਦੇ ਆਈ.ਪੀ.ਐਸ. ਅਧਿਕਾਰੀ ਨਰਿੰਦਰ ਬਿਜਾਰਨੀਆ ਨੂੰ ਜਾਰੀ ਹੁਕਮਾਂ ਅਨੁਸਾਰ ਐਸ.ਪੀ ਕਰਨਾਲ ਤੋਂ ਹਟਾ ਕੇ ਕਮਾਂਡੈਂਟ, ਪਹਿਲੀ ਆਈ.ਆਰ.ਬੀ., ਭੋਂਡਸੀ ਨਿਯੁਕਤ ਕੀਤਾ ਗਿਆ ਹੈ। 3 ਸਤੰਬਰ ਨੂੰ ਜਾਰੀ ਹੁਕਮਾਂ ਵਿੱਚ ਕਰਨਾਲ ਦੇ ਐਸ.ਪੀ ਨਰਿੰਦਰ ਬਿਜਾਰਨੀਆ ਨੂੰ ਜ਼ਿਲ੍ਹਾ ਪੁਲਿਸ ਦੀ ਕਮਾਨ ਤੋਂ ਹਟਾ ਕੇ ਐਸ.ਪੀ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਹੁਣ ਇਸ ਨੂੰ ਰੱਦ ਕਰਕੇ ਭੌਂਡਸੀ ਆਈ.ਆਰ.ਬੀ. ਦੀ ਕਮਾਂਡ ਸੌਂਪ ਦਿੱਤੀ ਗਈ ਹੈ। 24 ਘੰਟਿਆਂ ‘ਚ ਅਹਿਮ ਬਦਲਾਅ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version