Homeਪੰਜਾਬਮਾਸੀ ਦੇ ਘਰੋਂ 17.50 ਲੱਖ ਦੇ ਗਹਿਣੇ ਲੈ ਕੇ ਭਾਣਜੀ ਫਰਾਰ

ਮਾਸੀ ਦੇ ਘਰੋਂ 17.50 ਲੱਖ ਦੇ ਗਹਿਣੇ ਲੈ ਕੇ ਭਾਣਜੀ ਫਰਾਰ

ਬੁਢਲਾਡਾ : ਸਥਾਨਕ ਕਾਲਜ ਦੀ ਬੀ.ਸੀ.ਏ. ਦੀ ਵਿਦਿਆਰਥਣ ਵੱਲੋਂ ਆਪਣੀ ਮਾਸੀ ਦੇ ਘਰੋਂ ਕਥਿਤ ਤੌਰ ‘ਤੇ 17.50 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਦੇ ਮਾਮਲੇ ਵਿੱਚ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਵਿਦਿਆਰਥਣ ਸਮੇਤ ਉਸ ਦੇ ਮਾਪਿਆਂ ਅਤੇ ਸਾਬਕਾ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੈਲੂਆਣਾ ਦੀ ਰਹਿਣ ਵਾਲੀ ਇਹ ਵਿਦਿਆਰਥਣ ਪਿੰਡ ਰੱਲੀ ਵਿਖੇ ਆਪਣੀ ਮਾਸੀ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਸੀ। ਬੀਤੀ 18 ਨਵੰਬਰ ਨੂੰ ਉਹ ਕਾਲਜ ਜਾਣ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਪਰਤੀ।

ਪੜਤਾਲ ਕਰਨ ‘ਤੇ ਖੁਲਾਸਾ ਹੋਇਆ ਕਿ ਉਹ ਕਥਿਤ ਤੌਰ ‘ਤੇ ਖੁਦੀਪ ਸਿੰਘ ਨਾਮਕ ਨੌਜਵਾਨ ਨਾਲ ਚਲੀ ਗਈ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਘਟਨਾ ਪਿੱਛੇ ਲੜਕੇ ਅਤੇ ਉਸ ਦੇ ਪਰਿਵਾਰ ਦੀ ਮਿਲੀਭੁਗਤ ਹੈ।

ਲੜਕੀ ਦੀ ਭਾਲ ਅਤੇ ਗਹਿਣਿਆਂ ਦੀ ਬਰਾਮਦਗੀ ਲਈ ਲੜਕੀ ਦੇ ਪਿਤਾ ਭੁਪਿੰਦਰ ਸਿੰਘ ਅਤੇ ਪਰਿਵਾਰ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਥਾਣੇ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਹਰਪ੍ਰੀਤ ਸਿੰਘ ਵੱਲੋਂ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।

ਪੁਲਿਸ ਨੇ ਲੜਕੀ ਦੇ ਮਾਸੜ ਜਗਮੇਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਵਿਦਿਆਰਥਣ, ਖੁਦੀਪ ਸਿੰਘ, ਉਸ ਦੇ ਪਿਤਾ ਸੁਖਪਾਲ ਸਿੰਘ, ਮਾਤਾ ਸੁਖਵੀਰ ਕੌਰ ਅਤੇ ਕੁਲੈਹਿਰੀ ਦੇ ਸਾਬਕਾ ਸਰਪੰਚ ਮੇਜਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਲੜਕੀ ਬਾਲਗ ਹੈ ਅਤੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments