Homeਮਨੋਰੰਜਨਫਿਲਮ 'ਬੈਟਲ ਆਫ਼ ਗਲਵਾਨ' ਦਾ ਨਵਾਂ ਗਾਣਾ "ਮੈਂ ਹੂੰ" ਹੋਇਆ ਰਿਲੀਜ਼  

ਫਿਲਮ ‘ਬੈਟਲ ਆਫ਼ ਗਲਵਾਨ’ ਦਾ ਨਵਾਂ ਗਾਣਾ “ਮੈਂ ਹੂੰ” ਹੋਇਆ ਰਿਲੀਜ਼  

ਮੁੰਬਈ :  “ਮਾਤ੍ਰਭੂਮੀ” ਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ, ਜਿਸਨੇ ਸਾਰੇ ਪਲੇਟਫਾਰਮਾਂ ‘ਤੇ 50 ਮਿਲੀਅਨ ਵਿਊਜ਼ ਦਾ ਆਕੜਾ ਪਾਰ ਕਰ ਲਿਆ ਹੈ, ਹੁਣ ਸਲਮਾਨ ਖਾਨ ਦੀ ਫਿਲਮ “ਬੈਟਲ ਆਫ ਗਲਵਾਨ” ਨਾਲ ਸਭ ਤੋਂ ਜ਼ਿਆਦਾ ਇਤਜ਼ਾਰ ਕੀਤੇ ਜਾਣ ਵਾਲਾ ਵੈਲੇਨਟਾਈਨ ਡੇ-ਸ਼ਪੇਸ਼ਲ ਰੋਮਾਂਟਿਕ ਟਰੈਕ “ਮੈਂ ਹੂੰ” ਪੇਸ਼ ਕੀਤਾ ਹੈ। ਅਜਿਹੇ ਵਿੱਚ, ਸਲਮਾਨ ਖਾਨ ਅਤੇ ਚਿਤਰਾਂਗਦਾ ਸਿੰਘ ਦੀ ਭੂਮਿਕਾ ਵਾਲਾ ਪੂਰਾ ਗੀਤ ਹੁਣ ਰਿਲੀਜ਼ ਹੋ ਚੁੱਕਾ ਹੈ ਅਤੇ ਇਹ ਫਿਲਮ ਦੀਆਂ ਭਾਵਨਾਵਾਂ ਨੂੰ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਸੋਸ਼ਲ ਮੀਡੀਆ ਹੈਂਡਲ ‘ਤੇ ਗਾਣੇ ਨੂੰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਪੋਸਟ ਸਾਂਝੀ ਕੀਤੀ ਹੈ, ਜਿਸ ‘ਤੇ ਪ੍ਰਸ਼ੰਸਕ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸਨੂੰ ਚਾਰਟਬਸਟਰ ਕਹਿ ਰਹੇ ਹਨ।

ਵੈਲੇਨਟਾਈਨ ਡੇ ‘ਤੇ ਰਿਲੀਜ਼ ਹੋਇਆ ਰੋਮਾਂਟਿਕ ਗਾਣਾ “ਮੈਂ ਹੂੰ”

“ਮੈਂ ਹੂੰ” ਇੱਕ ਰਿਸ਼ਤੇ ਦੇ ਅੰਦਰ ਪਿਆਰ ਨੂੰ ਸੁੰਦਰਤਾ ਬਖੂਬੀ ਦਰਸ਼ਾਉਦਾ ਹੈ, ਜਿਸ ਵਿੱਚ ਪਰਿਵਾਰ ਦੇ ਨਾਲ ਬਿਤਾਏ ਖੁਸ਼ੀ ਦੇ ਪਲਾਂ ਤੋਂ ਲੈ ਕੇ ਇਕੱਲਤਾ ਅਤੇ ਖਾਮੋਸ਼ੀ ਇਤਜ਼ਾਰ ਤੱਕ ਦਾ ਸਫਰ ਦਿਖਾਇਆ ਗਿਆ ਹੈ। ਇਹ ਗੀਤ ਇੱਕ ਸਿਪਾਹੀ ਦੇ ਪਰਿਵਾਰਕ ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਕੋਮਲਤਾ ਨਾਲ ਦਰਸਾਉਂਦਾ ਹੈ: ਘਰ ਵਿੱਚ ਬਿਤਾਏ ਖੁਸ਼ਹਾਲ ਦਿਨਾਂ ਦੀ ਨਿੱਘ ਅਤੇ ਫਿਰ ਡਿਊਟੀ ਦੀ ਪੁਕਾਰ ਤੇ ਹੋਣ ਵਾਲੀ ਜੁਦਾਈ ਦਾ ਉਹ ਮਿੱਠਾ ਜਾ ਦਰਦ। ਇਸ ਭਾਵਨਾਤਮਕ ਤਬਦੀਲੀ ਨੂੰ ਕਹਾਣੀ ਵਿੱਚ ਇਸ ਤਰ੍ਹਾਂ ਬੁਣਿਆ ਗਿਆ ਹੈ ਕਿ ਗੀਤ ਦਿਲ ਨੂੰ ਛੂਹ ਲੈਣ ਵਾਲਾ ਅਤੇ ਬਹੁਤ ਹੀ ਭਾਵੁਕ ਹੋ ਜਾਂਦਾ ਹੈ।

ਕੁਨਿਕਾ ਸਦਾਨੰਦ ਦੇ ਪੁੱਤਰ ਦੁਆਰਾ ਕਮਪੋਜ਼ ਕੀਤਾ ਹੈ ਗਾਣਾ

ਬਿੱਗ ਬੌਸ ਫੇਮ ਕੁਨਿਕਾ ਸਦਾਨੰਦ ਦਾ ਪੁੱਤਰ ਅਯਾਨ ਲਾਲ ਇਸ ਫ਼ਿਲਮ ਦੇ ਸੰਗੀਤ ਨਿਰਦੇਸ਼ਕ ਅਤੇ ਕਮਪੋਜ਼ ਹਨ। ਸ਼੍ਰੇਆ ਘੋਸ਼ਾਲ ਅਤੇ ਅਯਾਨ ਲਾਲ ਦੀ ਆਵਾਜ਼ ਟਰੈਕ ਦੀ ਭਾਵਨਾਤਮਕ ਡੂੰਘਾਈ ਨੂੰ ਹੋਰ ਡੁੰਗਾ ਬਣਾ ਦਿੰਦੀ ਹੈ ਅਯਾਨ ਲਾਲ ਅਤੇ ਸ਼ਬੀਰ ਅਹਿਮਦ ਦੁਆਰਾ ਲਿਖੇ ਗਏ ਬੋਲ ਬਹੁਤ ਹੀ ਢੁਕਵੇਂ ਅਤੇ ਦਿਲ ਨੂੰ ਛੂਹ ਲੈਣ ਵਾਲੇ ਹਨ, ਜੋ ਇੱਕ ਸਿਪਾਹੀ ਦੇ ਪਿੱਛੇ ਖੜ੍ਹੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਚੁੱਪ ਤਾਕਤ ਨੂੰ ਬਿਆਨ ਕਰਦੇ ਹਨ।

‘ਬੈਟਲ ਆਫ਼ ਗਲਵਾਨ’ ਦੇ ਬਾਰੇ ਵਿੱਚ

‘ਬੈਟਲ ਆਫ਼ ਗਲਵਾਨ’ ਦਾ ਨਿਰਮਾਣ ਸਲਮਾਨ ਖਾਨ ਫਿਲਮਜ਼ ਦੇ ਬੈਨਰ ਤਲੇ ਸਲਮਾ ਖਾਨ ਨੇ ਕੀਤਾ ਹੈ, ਅਤੇ ਅਪੂਰਵ ਲੱਖੀਆ ਇਸਦੇ ਨਿਰਦੇਸ਼ਤ ਹਨ। ਇਹ ਫਿਲਮ ਬਹਾਦਰੀ, ਕੁਰਬਾਨੀ ਅਤੇ ਜਨੂੰਨ ਦੀ ਇੱਕ ਸੱਚੀ ਤਸਵੀਰ ਪੇਸ਼ ਕਰਨ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਚਿਤਰਾਂਗਦਾ ਸਿੰਘ ਵੀ ਇੱਕ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments