Homeਮਨੋਰੰਜਨਫ਼ਿਲਮ "ਧੁਰੰਧਰ" ਦਾ ਨਵਾਂ ਗੀਤ ਹੋਇਆ ਰਿਲੀਜ਼

ਫ਼ਿਲਮ “ਧੁਰੰਧਰ” ਦਾ ਨਵਾਂ ਗੀਤ ਹੋਇਆ ਰਿਲੀਜ਼

ਮੁੰਬਈ : ਅਦਾਕਾਰ ਰਣਵੀਰ ਸਿੰਘ, ਆਰ. ਮਾਧਵਨ, ਸੰਜੇ ਦੱਤ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਅਭਿਨੀਤ ਫਿਲਮ “ਧੁਰੰਧਰ” ਦਾ ਨਵਾਂ ਗੀਤ “ਈਜ਼ੀ ਈਜ਼ੀ” ਰਿਲੀਜ਼ ਹੋ ਗਿਆ ਹੈ। ਇਹ ਗੀਤ ਸੋਸ਼ਲ ਮੀਡੀਆ ‘ਤੇ ਹਿੱਟ ਹੋ ਗਿਆ ਹੈ।

ਪੰਜਾਬੀ ਗਾਇਕ ਦਿਲਜੀਤ ਸਿੰਘ ਦੋਸਾਂਝ ਦੀ ਆਵਾਜ਼ ਨੇ ਗਾਣੇ ਦੇ ਨਾਲ ਪੂਰਾ ਇਨਸਾਫ਼ ਕੀਤਾ ਹੈ। ਇਸ ਗਾਣੇ ਨੂੰ ‘ਧੁਰੰਧਰ’ ਦਾ ‘ਗੈਂਗਸਟਰ ਐਂਥਮ’ ਕਿਹਾ ਗਿਆ ਹੈ। ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਫ਼ਿਲਮ ਦੇ ਨਵੇਂ ਗਾਣੇ ਦੇ ਰਿਲੀਜ਼ ਦੀ ਜਾਣਕਾਰੀ ਦਿੱਤੀ ਹੈ।

ਗੀਤ ਵਿੱਚ ਰਣਵੀਰ ਦਾ ਐਕਸ਼ਨ ਅਵਤਾਰ ਵੇਖਣ ਨੂੰ ਮਿਲ ਰਿਹਾ ਹੈ, ਜੋ ਚਿਹਰੇ ‘ਤੇ ਖ਼ਤਰਨਾਕ ਮੁਸਕਰਾਹਟ ਨਾਲ ਦੁਸ਼ਮਣਾਂ ਨੂੰ ਬੰਦੂਕ ਨਾਲ ਛਲਣੀ ਕਰ ਰਿਹਾ ਹੈ। ਗਾਣੇ ਵਿੱਚ ਰਣਵੀਰ ਦੇ ਚਿਹਰੇ ‘ਤੇ ਕਈ ਵੱਖ-ਵੱਖ ਐਕਸਪ੍ਰੈਸ਼ਨ ਵੇਖਣ ਨੂੰ ਮਿਲ ਰਹੇ ਹਨ, ਜੋ ਮਿੰਟਾਂ ਵਿੱਚ ਬਦਲ ਰਹੇ ਹਨ।

ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਐਕਟਰ ਨੇ ਆਪਣੇ ਕਿਰਦਾਰ ਨੂੰ ਜਿਉਂਦਾ ਕਰਨ ਲਈ ਪੂਰੀ ਜਾਨ ਲਾ ਦਿੱਤੀ ਹੈ। ਫਿਲਮ ਦੇ ਇਸ ਗੈਂਗਸਟਰ ਗੀਤ ਨੂੰ ਦਿਲਜੀਤ ਸਿੰਘ ਦੋਸਾਂਝ ਅਤੇ ਸ਼ਾਸ਼ਵਤ ਸਚਦੇਵ ਨੇ ਗਾਇਆ ਹੈ ਅਤੇ ਰੈਪਰ ਹਨੂਮਾਨਕਾਈਂਡ ਦੇ ਰੈਪ ਨੇ ਗਾਣੇ ਵਿੱਚ ਜਾਨ ਪਾ ਦਿੱਤੀ ਹੈ।

ਗੀਤਾਂ ਦੇ ਬੋਲ ਵੀ ਰਾਜ ਰਣਜੋਧ ਅਤੇ ਹਨੂੰਮਾਨਕਾਈਂਡ ਨੇ ਲਿਖੇ ਹਨ। ਫਿਲਮ ‘ਧੁਰੰਧਰ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਹੈ। ਫਿਲਮ ਨੂੰ ਲੈ ਕੇ ਤਦ ਵਿਵਾਦ ਹੋਇਆ ਜਦੋਂ ਸ਼ਹੀਦ ਮੇਜਰ ਮੋਹਿਤ ਸ਼ਰਮਾ ਦੇ ਮਾਤਾ-ਪਿਤਾ ਨੇ ਦਿੱਲੀ ਹਾਈ ਕੋਰਟ ਵਿੱਚ ਫਿਲਮ ਦੀ ਰਿਲੀਜ਼ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ, ਪਰ ਅਦਾਲਤ ਨੇ ਮਾਮਲਾ ਸੈਂਸਰ ਬੋਰਡ ਦੇ ਪੱਲੇ ਪਾ ਦਿੱਤਾ।

ਅਦਾਲਤ ਨੇ ਸੈਂਸਰ ਬੋਰਡ ਨੂੰ ਹੁਕਮ ਦਿੱਤਾ ਕਿ ਉਹ ਫਿਲਮ ਨੂੰ ਸਰਟੀਫਿਕੇਟ ਦਿੰਦੇ ਹੋਏ ਇਸ ਮਾਮਲੇ ਦੀ ਵੀ ਜਾਂਚ ਕਰਨ। ਸੈਂਸਰ ਬੋਰਡ ਨੇ ਫਿਲਮ ਨੂੰ ‘ਏ’ ਸਰਟੀਫਿਕੇਟ ਦੇ ਨਾਲ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਫਿਲਮ ਵਿੱਚ ਕਈ ਕੱਟ ਅਤੇ ਬਦਲਾਅ ਕਰਨ ਲਈ ਕਿਹਾ ਗਿਆ ਹੈ। ਸੈਂਸਰ ਬੋਰਡ ਨੇ ਸਾਫ਼ ਕੀਤਾ ਹੈ ਕਿ ਫਿਲਮ ਦਾ ਮੇਜਰ ਮੋਹਿਤ ਸ਼ਰਮਾ ਦੇ ਜੀਵਨ ਤੋਂ ਕੋਈ ਲੈਣ-ਦੇਣ ਨਹੀਂ ਹੈ।

ਫਿਲਮ ਪੂਰੀ ਤਰ੍ਹਾਂ ਕਾਲਪਨਿਕ ਹੈ। ਨਿਰਦੇਸ਼ਕ ਆਦਿਤਿਆ ਧਰ ਨੇ ਸੋਸ਼ਲ ਮੀਡੀਆ ‘ਤੇ ਸਪੱਸ਼ਟ ਕੀਤਾ ਹੈ ਕਿ ਫਿਲਮ ਮੇਜਰ ਮੋਹਿਤ ਤੋਂ ਪ੍ਰੇਰਿਤ ਨਹੀਂ ਹੈ। ਫਿਲਮ ਬਣਾਉਣ ਵਿੱਚ ਆਦਿਤਿਆ ਧਰ ਨੂੰ ਲਗਭਗ ਤਿੰਨ ਸਾਲ ਲੱਗੇ। ਕਹਾਣੀ, ਖੋਜ, ਫਿਲਮ ਦੀ ਸਟਾਰ ਕਾਸਟ ਨੂੰ ਅੰਤਿਮ ਰੂਪ ਦੇਣ ਅਤੇ ਬਜਟ ਨੂੰ ਵਿਕਸਤ ਕਰਨ ਵਿੱਚ ਦੋ ਸਾਲ ਇਸ ਤਰ੍ਹਾਂ ਹੀ ਨਿਕਲ ਗਏ।

ਹੁਣ ਜਾ ਕੇ ਇਹ ਫਿਲਮ ਪਰਦੇ ‘ਤੇ ਰਿਲੀਜ਼ ਲਈ ਤਿਆਰ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫਿਲਮ 5 ਦਸੰਬਰ ਨੂੰ ਰਿਲੀਜ਼ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments