ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਅੱਜ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,56,000 ਰੁਪਏ ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,45,080 ਰੁਪਏ ਤੱਕ ਪਹੁੰਚ ਗਈ ਹੈ। ਇਸ ਦੌਰਾਨ ਚਾਂਦੀ ਦੀਆਂ ਕੀਮਤਾਂ 2,77,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਸ ਦੌਰਾਨ, ਬੀਤੇ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਇੱਕ ਵੱਡੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਦੀ ਇਸ ਅਪੀਲ ਨੇ ਦਿੱਲੀ ਅਤੇ ਦੇਸ਼ ਭਰ ਵਿੱਚ ਗਹਿਣਿਆਂ ਅਤੇ ਸੋਨੇ ਦੇ ਵਪਾਰ ਨਾਲ ਜੁੜੇ ਵਪਾਰੀਆਂ ਅਤੇ ਕੰਪਨੀਆਂ ਵਿੱਚ ਹਲਚਲ ਮੱਚ ਗਈ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਵਿਸ਼ਵ ਬਾਜ਼ਾਰਾਂ ਵਿੱਚ ਸੋਨਾ ਦਬਾਅ ਹੇਠ ਹੈ, ਜਦੋਂ ਕਿ ਚਾਂਦੀ ਵਿੱਚ ਖਰੀਦਦਾਰੀ ਦਾ ਰੁੱਖ ਦੇਖਣ ਨੂੰ ਮਿਲ ਰਿਹਾ ਹੈ। ਨਿਵੇਸ਼ਕ ਅਮਰੀਕੀ ਆਰਥਿਕ ਅੰਕੜਿਆਂ, ਡਾਲਰ ਸੂਚਕਾਂਕ ਅਤੇ ਵਿਆਜ ਦਰਾਂ ਨਾਲ ਸਬੰਧਤ ਸੰਕੇਤਾਂ ‘ਤੇ ਨਜ਼ਰ ਰੱਖ ਰਹੇ ਹਨ, ਜਿਸ ਦਾ ਅਸਰ ਕੀਮਤੀ ਧਾਤਾਂ ਦੀ ਚਾਲ ’ਤੇ ਪੈ ਰਿਹਾ ਹੈ। ਬੀਤੇ ਦਿਨ, ਅੰਤਰਰਾਸ਼ਟਰੀ ਬਾਜ਼ਾਰ ਕਾਮੈਕਸ ‘ਤੇ ਸੋਨਾ $4,690 ਪ੍ਰਤੀ ਔਂਸ ‘ਤੇ ਖੁੱਲ੍ਹਿਆ। ਪਿਛਲੇ ਵਪਾਰਕ ਸੈਸ਼ਨ ਵਿੱਚ ਇਸਦੀ ਸਮਾਪਤੀ ਕੀਮਤ $4,730.70 ਪ੍ਰਤੀ ਔਂਸ ਸੀ। ਵਪਾਰ ਦੌਰਾਨ, ਸੋਨਾ ਲਗਭਗ $61.60 ਡਿੱਗ ਕੇ $4,669.10 ਪ੍ਰਤੀ ਔਂਸ ‘ਤੇ ਪਹੁੰਚ ਗਿਆ।











