ਚੰਡੀਗੜ੍ਹ : ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇਅ ਮੀਲ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਨੂੰ ਲੈ ਕੇ ਜਾਰੀ ਆਦੇਸ਼ਾਂ ਦੇ ਅਨੁਸਾਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਿਰਧਾਰਤ ਹਫਤਾਵਾਰੀ ਮੀਨੂ ਦੇ ਅਨੁਸਾਰ ਹੀ ਭੋਜਨ ਮੁਹੱਈਆ ਕਰਵਾਉਣਾ ਪਵੇਗਾ।
ਵਿਭਾਗ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਕਤਾਰ ਵਿੱਚ ਬੈਠਾ ਕੇ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਵਿੱਚ ਭੋਜਨ ਕਰਵਾਇਆ ਜਾਵੇ। ਜੇਕਰ ਕੋਈ ਸਕੂਲ ਨਿਰਧਾਰਤ ਮੀਨੂ ਦੇ ਅਨੁਸਾਰ ਭੋਜਨ ਤਿਆਰ ਨਹੀਂ ਕੀਤਾ ਜਾਂਦਾ ਜਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ, ਤਾਂ ਇਸਦੀ ਪੂਰੀ ਜ਼ਿੰਮੇਦਾਰੀ ਸੰਬੰਧਿਤ ਸਕੂਲ ਪ੍ਰਮੁੱਖ ਦੀ ਹੋਵੇਗੀ। ਇਹ ਹਫ਼ਤਾਵਾਰੀ ਮੀਨੂ 1 ਜੁਲਾਈ, 2026 ਤੋਂ 31 ਜੁਲਾਈ, 2026 ਤੱਕ ਲਾਗੂ ਰਹੇਗਾ। ਸਾਰੇ ਸਕੂਲਾਂ ਨੂੰ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਨਵੇਂ ਮੀਨੂ ਦੇ ਅਨੁਸਾਰ:
- ਸੋਮਵਾਰ – ਦਾਲ ਅਤੇ ਰੋਟੀ
- ਮੰਗਲਵਾਰ – ਰਾਜਮਾ, ਚੌਲ ਅਤੇ ਖੀਰ
- ਬੁੱਧਵਾਰ – ਕਾਲੇ ਛੋਲੇ/ਚਿੱਟੇ ਛੋਲੇ (ਆਲੂਆਂ ਦੇ ਨਾਲ) ਅਤੇ ਪੁਰੀ/ਰੋਟੀ
- ਵੀਰਵਾਰ – ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜੇ ਪਾ ਕੇ) ਅਤੇ ਚੌਲ
- ਸ਼ੁੱਕਰਵਾਰ – ਮੌਸਮੀ ਸਬਜ਼ੀਆਂ ਅਤੇ ਰੋਟੀ
- ਸ਼ਨੀਵਾਰ – ਸਾਬਤ ਮਾਹ ਦੀ ਦਾਲ, ਚਾਵਲ ਅਤੇ ਮੌਸਮੀ ਫਲ












