Homeਖੇਡਾਂਨੇਪਾਲ ਨੇ ਏਸ਼ੀਅਨ ਖੇਡਾਂ ਦੇ ਲਈ ਆਪਣੀ 15 ਮੈਂਬਰੀ ਦੀ ਟੀਮ ਦਾ...

ਨੇਪਾਲ ਨੇ ਏਸ਼ੀਅਨ ਖੇਡਾਂ ਦੇ ਲਈ ਆਪਣੀ 15 ਮੈਂਬਰੀ ਦੀ ਟੀਮ ਦਾ ਕੀਤਾ ਐਲਾਨ

Sports News : ਨੇਪਾਲ ਨੇ ਏਸ਼ੀਅਨ ਖੇਡਾਂ ਦੇ ਲਈ ਆਪਣੀ 15 ਮੈਂਬਰੀ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਟੀਮ ਵਿੱਚ ਆਲਰਾਊਂਡਰ ਕੁਸ਼ਲ ਮੱਲਾ ਨੂੰ ਸ਼ਾਮਲ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਟੀਮ ਦੀ ਅਗਵਾਈ  ਦੀਪੇਂਦਰ ਸਿੰਘ ਐਰੀ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਕਿਸੇ ਵੱਡੇ ਟੂਰਨਾਮੈਂਟ ਵਿੱਚ ਨੇਪਾਲ ਦੀ ਕਪਤਾਨੀ ਕਰੇਗਾ।  ਫਰਵਰੀ ਵਿੱਚ ਟੀ-20 ਵਿਸ਼ਵ ਕੱਪ ਤੋਂ ਬਾਅਦ ਉਸਨੂੰ ਰੋਹਿਤ ਪੌਡੇਲ ਦੀ ਥਾਂ ਟੀ-20 ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਸੀ, ਅਤੇ ਇਸ ਤੋਂ ਪਹਿਲਾਂ, ਉਹ ਮਈ-ਜੂਨ ਵਿੱਚ ਹੋਏ ਏਸ਼ੀਅਨ ਖੇਡਾਂ ਦੇ ਕੁਆਲੀਫਾਇਰ ਵਿੱਚ ਵੀ ਟੀਮ ਦਾ ਕਪਤਾਨ ਸੀ।

ਟੀ-20 ਵਿਸ਼ਵ ਕੱਪ 2026 ਵਿੱਚ ਨਹੀ ਖੇਡ ਸਕੇ ਕੁਸ਼ਲ ਮੱਲਾ

ਕੁਸ਼ਲ ਮੱਲਾ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਨਹੀਂ ਖੇਡ ਸਕੇ ਸਨ, ਪਰ ਅਪ੍ਰੈਲ ਵਿੱਚ ਵਾਪਸੀ ਤੋਂ ਬਾਅਦ ਉਸ ਨੇ 130 ਦੌੜਾਂ ਬਣਾਈਆਂ ਹਨ। ਉਸਨੇ ਚੀਨ ਖਿਲਾਫ ਮੈਚ ਵਿੱਚ 85 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਹ ਨੇਪਾਲ ਦੇ ਉਹ ਸਿਰਫ਼ ਪੰਜ ਬੱਲੇਬਾਜ਼ਾਂ ਵਿੱਚੋਂ ਇੱਕ ਹੈ, ਜਿਸਨੇ ਟੀ-20 ਅੰਤਰਰਾਸ਼ਟਰੀ ਵਿੱਚ 1000 ਤੋਂ ਵੱਧ ਦੌੜਾਂ ਬਣਾਈਆਂ ਹਨ। ਆਪਣੀ ਵਾਪਸੀ ਤੋਂ ਬਾਅਦ, ਉਨ੍ਹਾਂ ਨੇ ਆਪਣੀ ਸਪਿਨ ਗੇਂਦਬਾਜ਼ੀ ਨਾਲ ਛੇ ਵਿਕਟਾਂ ਵੀ ਲਈਆਂ ਹਨ। ਇਸ ਦੌਰਾਨ, ਹਰਫ਼ਨਮੌਲਾ ਬਸ਼ੀਰ ਅਹਿਮਦ ਨੂੰ ਇਸ ਵਾਰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਭਾਵੇਂ ਉਹ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਸਨ ਅਤੇ ਯੂ.ਏ.ਈ. ਖ਼ਿਲਾਫ਼ ਹੋਈ ਸੀਰੀਜ਼ ਵਿੱਚ ਵੀ ਖੇਡਿਆ ਸੀ।

ਨੇਪਾਲ ਦੀ ਟੀਮ ਵਿੱਚ ਕਈ ਤਜਰਬੇਕਾਰ ਖਿਡਾਰੀ ਹਨ ਸ਼ਾਮਲ

ਏਸ਼ੀਅਨ ਖੇਡਾਂ ਦੇ ਲਈ ਨੇਪਾਲ ਦੀ ਟੀਮ ਵਿੱਚ ਵਨਡੇ ਕਪਤਾਨ ਸੰਦੀਪ ਲਾਮਿਛਾਨੇ, ਕੁਸ਼ਲ ਭੂਰਟੇਲ, ਆਸਿਫ ਸ਼ੇਖ, ਕਰਨ ਕੇਸੀ ਅਤੇ ਸੋਮਪਾਲ ਕਾਮੀ ਵਰਗੇ ਕਈ ਤਜਰਬੇਕਾਰ ਖਿਡਾਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਗੁਲਸ਼ਨ ਝਾਅ ਅਤੇ ਦੀਪੇਂਦਰ ਸਿੰਘ ਐਰੀ ਆਲਰਾਊਂਡਰ ਵਜੋਂ ਟੀਮ ਨੂੰ ਹੋਰ ਮਜ਼ਬੂਤ ​​ਕਰਨਗੇ। ਇਸ ਦੌਰਾਨ ਆਫ ਸਪਿਨਰ ਸ਼ੇਰ ਮੱਲਾ ਵੀ ਚੋਣ ਲਈ ਮੌਜੂਦ ਹਨ, ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਵਿਰੁੱਧ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਹ ਹੁਣ ਤੱਕ 4 ਮੈਚਾਂ ਵਿੱਚ 8 ਵਿਕਟਾਂ ਲਈਆਂ ਹਨ।

24 ਸਤੰਬਰ ਨੂੰ  ਨੇਪਾਲ ਦੀ ਟੀਮ ਖੇਡੇਗੀ ਪਹਿਲਾ ਮੈਚ

ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ ਕ੍ਰਿਕਟ ਮੈਚ 24 ਸਤੰਬਰ ਨੂੰ ਜਾਪਾਨ ਦੇ ਨਿਸ਼ਿਨ ਵਿੱਚ ਸ਼ੁਰੂ ਹੋਣਗੇ ਅਤੇ ਇਸਦਾ ਫਾਈਨਲ ਮੁਕਾਬਲਾ 3 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ, ਨੇਪਾਲ ਦੀ ਟੀਮ 25 ਸਤੰਬਰ ਨੂੰ ਅਫਗਾਨਿਸਤਾਨ ਅਤੇ 26 ਸਤੰਬਰ ਨੂੰ ਮੇਜ਼ਬਾਨ ਜਾਪਾਨ ਨਾਲ ਭਿੜੇਗੀ। ਹੁਣ ਇਹ ਦੇਖਣਾ ਬਾਕੀ ਹੈ ਕਿ ਨੇਪਾਲ ਦੀ ਟੀਮ ਗਰੁੱਪ ਪੜਾਅ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।

ਏਸ਼ੀਆਈ ਖੇਡਾਂ ਲਈ ਨੇਪਾਲ ਦੀ ਟੀਮ

ਦੀਪੇਂਦਰ ਸਿੰਘ ਐਰੀ (ਕਪਤਾਨ), ਕੁਸ਼ਲ ਭੁਰਤੇਲ, ਆਸਿਫ਼ ਸ਼ੇਖ, ਰੋਹਿਤ ਪੌਡੇਲ, ਆਰਿਫ਼ ਸ਼ੇਖ, ਕੁਸ਼ਲ ਮੱਲਾ, ਸੁਦੀਪ ਜੌੜਾ, ਲੋਕੇਸ਼ ਬਾਮ, ਸੰਦੀਪ ਲਾਮਿਛਾਣੇ, ਗੁਲਸ਼ਨ ਝਾਅ, ਕਰਨ ਕੇਸੀ, ਸੋਮਪਾਲ ਕਾਮੀ, ਨੰਦਨ ਯਾਦਵ, ਲਲਿਤ ਰਾਜਬੰਸ਼ੀ, ਸ਼ੇਰ ਮੱਲਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments