ਮਾਨਸਾ : ਬੀਤੀ ਸ਼ਾਮ ਨੂੰ ਖੇਤਰ ਵਿੱਚ ਚੱਲੀ ਤੇਜ਼ ਹਨੇਰੀ ਦੇ ਕਾਰਨ ਸ਼ਹਿਰ ਦੇ ਵਾਰਡ ਨੰਬਰ 11 ਦੇ ਲੱਲੂਆਣਾ ਰੋਡ ‘ਤੇ ਇੱਕ ਮਕਾਨ ਦਾ ਗੇਟ ਡਿੱਗਣ ਨਾਲ ਮਜ਼ਦੂਰ ਪਰਿਵਾਰ ਦੇ 11 ਸਾਲ ਦੇ ਮਾਸੂਸ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੌਥੀ ਜਮਾਤ ਦੇ ਵਿਦਿਆਰਥੀ ਦਿਲਸ਼ਾਨ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਸ਼ਾਮ ਚੱਲੀ ਜ਼ੋਰਦਾਰ ਹਨੇਰੀ ਦੇ ਕਾਰਨ 11 ਸਾਲਾ ਦਿਲਸ਼ਾਨ ਸਿੰਘ ਤੂਫ਼ਾਨ ਤੋਂ ਬਚਣ ਲਈ ਆਪਣੇ ਘਰ ਦੇ ਨੇੜੇ ਇੱਕ ਪਲਾਂਟ ਦੇ ਗੇਟ ਦਾ ਸਹਾਰਾ ਲਿਆ ਅਤੇ ਅਚਾਨਕ ਗੇਟ ਡਿੱਗ ਪਿਆ ਜਿਸ ਕਾਰਨ ਦਿਲਸ਼ਾਨ ਸਿੰਘ ਮਲਬੇ ਹੇਠ ਦੱਬ ਗਿਆ।
ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਅਤੇ ਵਾਰਡ ਨਿਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਦਿਲਸ਼ਾਨ ਸਿੰਘ ਘਰ ਦੇ ਬਾਹਰ ਖੜ੍ਹਾ ਸੀ ਕਿ ਅਚਾਨਕ ਸ਼ਾਮ ਦੇ ਸਮੇਂ ਚੱਲੀ ਤੇਜ਼ ਹਨੇਰੀ ਦੇ ਕਾਰਨ ਘਰ ਦਾ ਗੇਟ ਅਤੇ ਪਿੱਲਰ ਡਿੱਗ ਪਿਆ ਅਤੇ ਦਿਲਸ਼ਾਨ ਮਲਬੇ ਹੇਠ ਦੱਬ ਗਿਆ।
ਘਟਨਾ ਦਾ ਪਤਾ ਲੱਗਣ ਤੋਂ ਬਾਅਦ ਕੁਝ ਲੋਕਾਂ ਨੇ ਬੱਚੇ ਨੂੰ ਕੰਧ ਦੇ ਮਲਬੇ ਤੋਂ ਬਾਹਰ ਕੱਢਿਆ ਅਤੇ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਮੌਤ ਹੋ ਗਈ। ਸਿਟੀ-2 ਥਾਣਾ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ।












