ਤੇਲੰਗਾਨਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅੱਜ , ਬੁੱਧਵਾਰ ਦੁਪਹਿਰ ਨੂੰ ਤੇਲੰਗਾਨਾ ਦੇ ਮਹਿਬੂਬਨਗਰ ਵਿੱਚ ਬੂਥ-ਪੱਧਰੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਭਾਜਪਾ ਤੇਲੰਗਾਨਾ ਇਕਾਈ ਦੇ ਪ੍ਰਧਾਨ ਐਨ. ਰਾਮਚੰਦਰ ਰਾਓ ਨੇ ਇਹ ਜਾਣਕਾਰੀ ਦਿੱਤੀ।
ਭਾਜਪਾ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵੀਨ ਦਾ ਇਹ ਤੇਲੰਗਾਨਾ ਦਾ ਪਹਿਲਾ ਦੌਰਾ ਹੈ। ਰਾਮਚੰਦਰ ਰਾਓ ਨੇ ਦੱਸਿਆ, “ਨਿਤਿਨ ਨਵੀਨ ਦੁਪਹਿਰ 1 ਵਜੇ ਹੈਦਰਾਬਾਦ ਪਹੁੰਚੇ ਹਨ ਅਤੇ ਉੱਥੋਂ ਮਹਿਬੂਬਨਗਰ ਜਾਣਗੇ। ਉਹ ਉੱਥੇ ਬੂਥ-ਪੱਧਰੀ ਵਰਕਰਾਂ ਨੂੰ ਸੰਬੋਧਨ ਕਰਨਗੇ। ਇਹ ਕੋਈ ਜਨਤਕ ਮੀਟਿੰਗ ਨਹੀਂ ਹੈ।”
ਇਸ ਤੋਂ ਬਾਅਦ, ਉਹ ਰਾਸ਼ਟਰੀ ਰਾਜਧਾਨੀ ਲਈ ਰਵਾਨਾ ਹੋ ਜਾਣਗੇ।” ਨਵੀਨ ਨੇ ਬੀਤੀ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕੀਤਾ ਸੀ, “ਮੈਂ ਕੱਲ੍ਹ, 4 ਫਰਵਰੀ ਨੂੰ ਤੇਲੰਗਾਨਾ ਵਿੱਚ ਹੋਵਾਂਗਾ, ਜਿੱਥੇ ਮੈਂ ਮਹਿਬੂਬਨਗਰ ਵਿੱਚ ਇੱਕ ਬੂਥ ਕਾਨਫਰੰਸ ਨੂੰ ਸੰਬੋਧਨ ਕਰਾਂਗਾ।” ਰਾਜ ਵਿੱਚ ਸੱਤ ਨਗਰ ਨਿਗਮਾਂ ਅਤੇ 116 ਨਗਰ ਪਾਲਿਕਾਵਾਂ ਲਈ 11 ਫਰਵਰੀ ਨੂੰ ਵੋਟਿੰਗ ਹੋਵੇਗੀ।











