Homeਟੈਕਨੋਲੌਜੀਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਯੂ.ਪੀ.ਆਈ. ਦੀ ਲਿਮਿਟ ’ਚ ਕੀਤੇ ਵੱਡੇ...

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਯੂ.ਪੀ.ਆਈ. ਦੀ ਲਿਮਿਟ ’ਚ ਕੀਤੇ ਵੱਡੇ ਬਦਲਾਅ

ਗੈਜੇਟ ਡੈਸਕ : ਯੂ.ਪੀ.ਆਈ. ਰਾਹੀਂ ਡਿਜੀਟਲ ਲੈਣ-ਦੇਣ ਕਰਨ ਵਾਲੇ ਲੋਕਾਂ ਲਈ ਅੱਜ ਯਾਨੀ 15 ਸਤੰਬਰ ਦਾ ਦਿਨ ਅਹਿਮ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਯੂ.ਪੀ.ਆਈ. ਦੀ ਲਿਮਿਟ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ ਬੀਮਾ ਪ੍ਰੀਮੀਅਮ, ਲੋਨ ਦੀ ਈ.ਐਮ.ਆਈ., ਕ੍ਰੈਡਿਟ ਕਾਰਡ ਬਿੱਲ ਜਾਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਜਿਹੇ ਵੱਡੇ ਭੁਗਤਾਨ ਇੱਕ ਵਾਰ ਵਿੱਚ ਕਰਨਾ ਆਸਾਨ ਹੋ ਗਿਆ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਨਾਲ ਯੂ.ਪੀ.ਆਈ. ਨਾ ਸਿਰਫ਼ ਛੋਟੇ ਲੈਣ-ਦੇਣ ਦਾ ਸਾਧਨ ਰਹੇਗਾ ਬਲਕਿ ਵੱਡੇ ਭੁਗਤਾਨਾਂ ਲਈ ਵੀ ਭਰੋਸੇਮੰਦ ਵਿਕਲਪ ਬਣ ਗਿਆ ਹੈ।

ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਫੋਨਪੇ, ਪੇਟੀਐਮ ਜਾਂ ਗੂਗਲ ਪੇ ਵਰਗੇ ਐਪਸ ਦੀ ਵਰਤੋਂ ਕਰਦੇ ਹੋ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਹੁਣ ਉਨ੍ਹਾਂ ‘ਤੇ ਕਿਹੜੇ ਨਵੇਂ ਬਦਲਾਅ ਲਾਗੂ ਕੀਤੇ ਗਏ ਹਨ।

ਇੰਸ਼ੋਰੈਂਸ, ਲੋਨ ਅਤੇ ਈ.ਐਮ.ਆਈ.

ਹੁਣ ਬੀਮਾ ਪ੍ਰੀਮੀਅਮ ਅਤੇ ਲੋਨ ਦੀ ਈ.ਐਮ.ਆਈ. ਦਾ ਭੁਗਤਾਨ ਕਰਨ ਲਈ ਕਈ ਵਾਰ ਟ੍ਰਾਂਜੈਕਸ਼ਨ ਕਰਨ ਦੀ ਲੋੜ ਨਹੀਂ ਹੋਵੇਗੀ। ਨਵੇਂ ਨਿਯਮਾਂ ਮੁਤਾਬਕ, ਇੱਕ ਟ੍ਰਾਂਜੈਕਸ਼ਨ ਵਿੱਚ ਪੰਜ ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਉੱਥੇ ਹੀ, ਇੱਕ ਦਿਨ ਵਿੱਚ ਵੱਧ ਤੋਂ ਵੱਧ ਦਸ ਲੱਖ ਰੁਪਏ ਤੱਕ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਨਾਲ ਵੱਡੇ ਲੋਨ ਜਾਂ ਬੀਮਾ ਪ੍ਰੀਮੀਅਮ ਦੀ ਰਕਮ ਚੁਕਾਉਣਾ ਆਸਾਨ ਹੋਵੇਗਾ।

ਕੈਪੀਟਲ ਮਾਰਕੀਟ ਅਤੇ ਨਿਵੇਸ਼

ਸ਼ੇਅਰ ਬਾਜ਼ਾਰ ਜਾਂ ਹੋਰ ਨਿਵੇਸ਼ ਪਲੇਟਫਾਰਮਾਂ ‘ਤੇ ਹੁਣ ਵੱਡੇ ਲੈਣ-ਦੇਣ ਸਰਲ ਹੋ ਜਾਣਗੇ। ਪਹਿਲਾਂ ਜਿੱਥੇ ਨਿਵੇਸ਼ਕਾਂ ਨੂੰ ਲਿਮਟ ਕਾਰਨ ਕਈ ਵਾਰ ਭੁਗਤਾਨ ਕਰਨਾ ਪੈਂਦਾ ਸੀ, ਉੱਥੇ ਹੀ ਹੁਣ ਪੰਜ ਲੱਖ ਰੁਪਏ ਤੱਕ ਦਾ ਇੱਕਮੁਸ਼ਤ ਟ੍ਰਾਂਜੈਕਸ਼ਨ ਕੀਤਾ ਜਾ ਸਕੇਗਾ। ਇੱਥੇ ਵੀ ਡੇਲੀ ਲਿਮਟ ਦਸ ਲੱਖ ਰੁਪਏ ਤੈਅ ਕੀਤੀ ਗਈ ਹੈ।

ਕ੍ਰੈਡਿਟ ਕਾਰਡ ਬਿੱਲ ਅਤੇ ਯਾਤਰਾ ਬੁਕਿੰਗ

ਕ੍ਰੈਡਿਟ ਕਾਰਡ ਬਿੱਲਾਂ ਦਾ ਭੁਗਤਾਨ ਕਰਨ ਵਾਲਿਆਂ ਨੂੰ ਵੀ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਇੱਕ ਵਾਰ ਵਿੱਚ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ, ਜਦੋਂ ਕਿ 6 ਲੱਖ ਰੁਪਏ ਦੀ ਸੀਮਾ ਰੋਜ਼ਾਨਾ ਲਾਗੂ ਹੋਵੇਗੀ। ਇਸੇ ਤਰ੍ਹਾਂ, ਯਾਤਰਾ ਨਾਲ ਸਬੰਧਤ ਬੁਕਿੰਗਾਂ ਅਤੇ ਖਰਚਿਆਂ ਲਈ, 5 ਲੱਖ ਰੁਪਏ ਤੱਕ ਦਾ ਲੈਣ-ਦੇਣ ਅਤੇ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦਾ ਭੁਗਤਾਨ ਸੰਭਵ ਹੈ।

ਜਵੈਲਰੀ ਅਤੇ ਵਪਾਰਕ ਭੁਗਤਾਨ

ਜਵੈਲਰੀ ਦੀ ਖਰੀਦਾਰੀ ਲਈ ਯੂ.ਪੀ.ਆਈ. ਸੀਮਾ ਨੂੰ ਵਧਾਕੇ ਪੰਜ ਲੱਖ ਰੁਪਏ ਪ੍ਰਤੀ ਲੈਣ-ਦੇਣ ਅਤੇ ਛੇ ਲੱਖ ਰੁਪਏ ਪ੍ਰਤੀਦਿਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਕਾਰੋਬਾਰ ਜਾਂ ਵਪਾਰਕ ਭੁਗਤਾਨ ਲਈ ਪੰਜ ਲੱਖ ਰੁਪਏ ਤੱਕ ਦਾ ਇੱਕ ਮੁਸ਼ਤ ਭੁਗਤਾਨ ਸੰਭਵ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਸ਼੍ਰੇਣੀ ਵਿੱਚ ਰੋਜ਼ਾਨਾ ਲੈਣ-ਦੇਣ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ। ਇਸਦਾ ਸਿੱਧਾ ਲਾਭ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਮਿਲੇਗਾ।

ਪਰਸਨ-ਟੂ-ਪਰਸਨ ਟ੍ਰਾਂਜੈਕਸ਼ਨ

ਵਿਅਕਤੀਗਤ ਲੈਣ-ਦੇਣ, ਯਾਨੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਪੈਸੇ ਭੇਜਣ ਦੀ ਸੀਮਾ ਪਹਿਲਾਂ ਜਿਹੀ ਹੀ ਹੈ। ਇਸ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਰੋਜ਼ਾਨਾ ਵੱਧ ਤੋਂ ਵੱਧ ਇੱਕ ਲੱਖ ਰੁਪਏ ਹੀ ਟਰਾਂਸਫਰ ਕੀਤੇ ਜਾ ਸਕਣਗੇ।

ਬਦਲਾਅ ਦਾ ਕੀ  ਹੋਵੇਗਾ ਪ੍ਰਭਾਵ?

ਇਹ ਨਵੇਂ ਨਿਯਮ ਵੱਡੇ ਭੁਗਤਾਨਾਂ ਵਿੱਚ ਪਾਰਦਰਸ਼ਤਾ ਅਤੇ ਸਹੂਲਤ ਵਧਾਉਣਗੇ। ਉਪਭੋਗਤਾਵਾਂ ਨੂੰ ਵਾਰ-ਵਾਰ ਲੈਣ-ਦੇਣ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਭੁਗਤਾਨ ਪ੍ਰਕਿਰਿਆ ਤੇਜ਼ ਅਤੇ ਸਰਲ ਹੋ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments