Home ਦੇਸ਼ ਕਰਨਾਟਕ ‘ਚ ਕਾਂਗਰਸ ਨੇਤਾ ਦੀ ਹੱਤਿਆ, ਪੁਲਿਸ ਨਾਲ ਮੁੱਠਭੇੜ ‘ਚ ਗ੍ਰਿਫਤਾਰ ਮੁੱਖ...

ਕਰਨਾਟਕ ‘ਚ ਕਾਂਗਰਸ ਨੇਤਾ ਦੀ ਹੱਤਿਆ, ਪੁਲਿਸ ਨਾਲ ਮੁੱਠਭੇੜ ‘ਚ ਗ੍ਰਿਫਤਾਰ ਮੁੱਖ ਦੋਸ਼ੀ ਸ਼ੂਟਰ

0

ਕਰਨਾਟਕ: ਕਰਨਾਟਕ ਵਿੱਚ ਕਾਂਗਰਸ ਨੇਤਾ ਅਤੇ ਕਾਰੋਬਾਰੀ ਡੇਵਿਡ ਡਿਸੂਜ਼ਾ ਦੀ ਬੀਤੇ ਦਿਨ ਹੱਤਿਆ ਕਰ ਦਿੱਤੀ ਗਈ । ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਸ਼ੂਟਰ ਨੂੰ ਬਾਇੰਡੂਰ ਦੇ ਕੋਲ ਓਟੀਨੇ ਇਲਾਕੇ ‘ਚ ਪੁਲਿਸ ਨਾਲ ਮੁੱਠਭੇੜ ‘ਚ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਇਸ ਮਾਮਲੇ ਦੇ ਦੋ ਹੋਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ।

ਮੁਲਜ਼ਮ ਦੀ ਪਛਾਣ ਰਾਜੂ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮੁਲਜ਼ਮਾਂ ਵੱਲੋਂ ਜਦੋਂ ਪੁਲਿਸ ਟੀਮ ’ਤੇ ਹਮਲਾ ਕੀਤਾ ਗਿਆ ਤਾਂ ਪੁਲਿਸ ਨੇ ਆਪਣੀ ਸੁਰੱਖਿਆ ਲਈ ਮੁਲਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮੁਕਾਬਲੇ ਵਿੱਚ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ । ਇਸ ਘਟਨਾ ਵਿੱਚ ਐਸ.ਆਈ ਤੇਜਸਵੀ ਵੀ ਜ਼ਖ਼ਮੀ ਹੋ ਗਏ। ਫਿਲਹਾਲ ਦੋਸ਼ੀ ਰਾਜੂ ਦਾ ਇਲਾਜ ਚੱਲ ਰਿਹਾ ਹੈ। ਉਸ ਨੂੰ ਮਨੀਪਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version