ਪਟਿਆਲਾ : ਨਗਰ ਨਿਗਮ ਨੇ ਸ਼ਹਿਰ ਦੀ ਹਦੂਦ ਅੰਦਰ ਪਾਲਤੂ ਕੁੱਤਿਆਂ ਨੂੰ ਰੱਖਣ ਵਾਲੇ ਨਿਵਾਸੀਆਂ ਲਈ ਇਕ ਜ਼ਰੂਰੀ ਪਬਲਿਕ ਨੋਟਿਸ ਜਾਰੀ ਕੀਤਾ ਹੈ। ਨਿਗਮ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਨਿਗਮ ਖੇਤਰ ਅਧੀਨ ਆਉਂਦੇ ਸਾਰੇ ਵਸਨੀਕ ਜਿਨ੍ਹਾਂ ਦੇ ਘਰਾਂ ਵਿੱਚ ਪਾਲਤੂ ਕੁੱਤੇ ਹਨ, ਉਹ ਨਗਰ ਨਿਗਮ ਵਿੱਚ ਰਜਿਸਟਰਡ ਕਰਵਾਉਣ। ਸਿਹਤ ਅਧਿਕਾਰੀ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ।
ਪਾਲਤੂ ਕੁੱਤਿਆਂ ਦੇ ਮਾਲਕ ਪੰਜਾਬ ਸਰਕਾਰ ਦੇ ਪੋਰਟਲ https://mseva.lgpunjab.gov.in/digit-ui/citizen/ptr-home ‘ਤੇ ਜਾ ਕੇ ਆਸਾਨੀ ਨਾਲ ਆਨਲਾਈਨ ਰਜਿਸਟਰ ਕਰ ਸਕਦੇ ਹਨ। ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਵਾਲ ਲਈ ਹੈਲਪਲਾਈਨ ਨੰਬਰ 1800-180-2808 ਜਾਂ ਈ-ਮੇਲ healthbranchmcpta@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਿਗਮ ਨੇ ਸ਼ਹਿਰ ਵਾਸੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਪਾਲਤੂ ਜਾਨਵਰਾਂ ਦੀ ਜਲਦੀ ਤੋਂ ਜਲਦੀ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ। ਜੇਕਰ ਕੋਈ ਇਸ ਸਬੰਧੀ ਜਾਣਕਾਰੀ ਜਾਂ ਰਜਿਸਟ੍ਰੇਸ਼ਨ ਚਾਹੁੰਦਾ ਹੈ ਤਾਂ ਉਹ ਨਿਗਮ ਦੀ ਸਿਹਤ ਸ਼ਾਖਾ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।











