Homeਮਨੋਰੰਜਨਇੰਡਸਟਰੀ ’ਚ ਪਸਰਿਆ ਮਾਤਮ, 33 ਸਾਲ ਦੀ ਉਮਰ ’ਚ Disney ਸਟਾਰ ਦਾ ਦਿਹਾਂਤ

ਇੰਡਸਟਰੀ ’ਚ ਪਸਰਿਆ ਮਾਤਮ, 33 ਸਾਲ ਦੀ ਉਮਰ ’ਚ Disney ਸਟਾਰ ਦਾ ਦਿਹਾਂਤ

ਮੁੰਬਈ: ਡਿਜ਼ਨੀ ਦੀ ਮਸ਼ਹੂਰ ‘ਜ਼ੋਂਬੀਜ਼’ ਫ੍ਰੈਂਚਾਇਜ਼ੀ ਵਿੱਚ ਬ੍ਰੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਾਰਲਾ ਜੈਫਰੀ ਦਾ 33 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪਰਿਵਾਰ ਵੱਲੋਂ ਉਸਦੀ ਟੈਲੇਂਟ ਏਜੰਸੀ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਰਿਵਾਰ ਮੁਤਾਬਕ ਕਾਰਲਾ ਨੇ 1 ਸਤੰਬਰ 2026 ਨੂੰ ਆਖਰੀ ਸਾਹ ਲਿਆ।

ਮੌਤ ਦੇ ਕਾਰਨ ਬਾਰੇ ਜਾਣਕਾਰੀ ਨਹੀਂ

ਕਾਰਲਾ ਜੈਫਰੀ ਦੀ ਮੌਤ ਦੇ ਕਾਰਨ ਬਾਰੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰ ਨੇ ਉਸਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਬਿਆਨ ਸਾਂਝਾ ਕਰਦਿਆਂ ਇਸ ਮੁਸ਼ਕਲ ਸਮੇਂ ਦੌਰਾਨ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।

12 ਸਾਲ ਦੀ ਉਮਰ ’ਚ ਸ਼ੁਰੂ ਕੀਤਾ ਸੀ ਕਰੀਅਰ

ਪਰਿਵਾਰ ਮੁਤਾਬਕ ਕਾਰਲਾ ਸਿਰਫ਼ 12 ਸਾਲ ਦੀ ਉਮਰ ਵਿੱਚ ਅਲੈਗਜ਼ੈਂਡਰ ਟੈਲੇਂਟ ਮੈਨੇਜਮੈਂਟ ਨਾਲ ਜੁੜ ਗਈ ਸੀ। ਏਜੰਸੀ ਨਾਲ ਉਸਦਾ ਦੋ ਦਹਾਕਿਆਂ ਤੋਂ ਵੱਧ ਸਮੇਂ ਦਾ ਸਫ਼ਰ ਰਿਹਾ। ਏਜੰਸੀ ਨੇ ਕਾਰਲਾ ਨੂੰ ਇੱਕ ਖੁਸ਼ਮਿਜ਼ਾਜ਼, ਪ੍ਰਤਿਭਾਸ਼ਾਲੀ ਅਤੇ ਜ਼ਿੰਦਾਦਿਲ ਸ਼ਖਸੀਅਤ ਵਜੋਂ ਯਾਦ ਕੀਤਾ।

ਏਜੰਸੀ ਨੇ ਕਿਹਾ ਕਿ ਕਾਰਲਾ ਉਨ੍ਹਾਂ ਲਈ ਸਿਰਫ਼ ਇੱਕ ਕਲਾਇੰਟ ਨਹੀਂ ਸੀ, ਸਗੋਂ ਪਰਿਵਾਰ ਦਾ ਹਿੱਸਾ ਸੀ। ਏਜੰਸੀ ਨੇ ਉਸਦੇ ਪਰਿਵਾਰ ਅਤੇ ਕਰੀਬੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

‘ਜ਼ੋਂਬੀਜ਼’ ’ਚ ਬ੍ਰੀ ਦੇ ਕਿਰਦਾਰ ਨਾਲ ਮਿਲੀ ਪਛਾਣ

ਡਿਜ਼ਨੀ ਦੀ ਆਈਕਾਨਿਕ ‘ਜ਼ੋਂਬੀਜ਼’ ਫ੍ਰੈਂਚਾਇਜ਼ੀ ਵਿੱਚ ਬ੍ਰੀ ਦਾ ਕਿਰਦਾਰ ਕਾਰਲਾ ਜੈਫਰੀ ਦੇ ਸਭ ਤੋਂ ਚਰਚਿਤ ਕਿਰਦਾਰਾਂ ਵਿੱਚੋਂ ਇੱਕ ਸੀ। ਇਸ ਭੂਮਿਕਾ ਰਾਹੀਂ ਉਸਨੇ ਦੁਨੀਆ ਭਰ ਦੇ ਦਰਸ਼ਕਾਂ ਵਿਚ ਆਪਣੀ ਪਛਾਣ ਬਣਾਈ।

ਹਿਊਸਟਨ ’ਚ ਹੋਇਆ ਸੀ ਜਨਮ

ਕਾਰਲਾ ਜੈਫਰੀ ਦਾ ਜਨਮ 10 ਜੁਲਾਈ 1993 ਨੂੰ ਹਿਊਸਟਨ, ਟੈਕਸਾਸ ਵਿੱਚ ਹੋਇਆ ਸੀ। ਸਾਲ 2005 ਵਿੱਚ ਉਸਦਾ ਪਰਿਵਾਰ ਲਾਸ ਏਂਜਲਸ ਚਲਾ ਗਿਆ ਸੀ। ਕਾਰਲਾ ਨੇ ਛੋਟੀ ਉਮਰ ਵਿੱਚ ਹੀ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ 2006 ਵਿੱਚ ਰਿਲੀਜ਼ ਹੋਈ ਫਿਲਮ ‘Fat Girls’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਕਾਰਲਾ ਜੈਫਰੀ ਦੇ ਦਿਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments