Homeਯੂਪੀ ਖ਼ਬਰਾਂਦਿੱਲੀ-ਲਖਨਊ ਰਾਸ਼ਟਰੀ ਰਾਜਮਾਰਗ 9 'ਤੇ ਸੰਘਣੀ ਧੁੰਦ ਕਾਰਨ 15 ਤੋਂ ਵੱਧ ਵਾਹਨਾਂ...

ਦਿੱਲੀ-ਲਖਨਊ ਰਾਸ਼ਟਰੀ ਰਾਜਮਾਰਗ 9 ‘ਤੇ ਸੰਘਣੀ ਧੁੰਦ ਕਾਰਨ 15 ਤੋਂ ਵੱਧ ਵਾਹਨਾਂ ਦੀ ਆਪਸ ’ਚ ਟੱਕਰ, 3 ਜ਼ਖ਼ਮੀ

ਉੱਤਰ ਪ੍ਰਦੇਸ਼ : ਅਮਰੋਹਾ ਦੇ ਗਜਰੌਲਾ ਖੇਤਰ ਵਿੱਚ ਦਿੱਲੀ-ਲਖਨਊ ਰਾਸ਼ਟਰੀ ਰਾਜਮਾਰਗ 9 ‘ਤੇ ਸੰਘਣੀ ਧੁੰਦ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸ਼ਾਹਬਾਜ਼ਪੁਰ ਡੋਰ ਪਿੰਡ ਦੇ ਨੇੜੇ ਧੁੰਦ ਦੇ ਕਾਰਨ ਇੱਕ ਤੋਂ ਬਾਅਦ ਇੱਕ  15 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਟਰੱਕ, ਰੋਡਵੇਜ਼ ਬੱਸਾਂ, ਕਾਰਾਂ, ਪਿਕਅੱਪ ਟਰੱਕ ਅਤੇ ਟਰੈਕਟਰ-ਟਰਾਲੀਆਂ ਸਮੇਤ ਕਈ ਵਾਹਨ ਹਾਦਸਾਗ੍ਰਸਤ ਹੋ ਗਏ।

ਜਾਣਕਾਰੀ ਦੇ ਅਨੁਸਾਰ, ਸਵੇਰੇ ਕਰੀਬ ਸੱਤ ਵਜੇ ਮੁਰਾਦਾਬਾਦ ਤੋਂ ਦਿੱਲੀ ਜਾਣ ਵਾਲੀ ਲੇਨ ਵਿੱਚ ਪਹਿਲਾਂ 11 ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਤਿੰਨ ਲੋਕ ਮਾਮੂਲੀ ਤੌਰ ‘ਤੇ ਜ਼ਖਮੀ ਹੋ ਗਏ।

ਦਿੱਲੀ-ਮੁਰਾਦਾਬਾਦ ਜਾਣ ਵਾਲੀ ਲੇਨ ’ਚ ਟਕਰਾਏ 7 ਵਾਹਨ

ਇਸ ਤੋਂ ਬਾਅਦ ਲਗਭਗ ਸਾਢੇ ਸੱਤ ਵਜੇ ਘਟਨਾ ਸਥਲ ਤੋਂ ਕਰੀਬ 100 ਮੀਟਰ ਦੂਰ ਦਿੱਲੀ ਤੋਂ ਮੁਰਾਦਾਬਾਦ ਵੱਲ ਜਾਣ ਵਾਲੀ ਲੇਨ ਵਿੱਚ ਵੀ ਛੇ ਤੋਂ ਸੱਤ ਵਾਹਨ ਆਪਸ ਵਿੱਚ ਟਕਰਾਏ। ਇਸ ਦੂਜੇ ਘਟਨਾ ਵਿੱਚ ਦੋ ਲੋਕ ਹਲਕੇ ਜ਼ਖਮੀ ਹੋ ਗਏ। ਦੋਹਾਂ ਪਾਸੇ ਹਾਦਸੇ ਤੋਂ ਬਾਅਦ ਹਾਈਵੇ ਤੇ ਅਫਰਾਤਫਰੀ ਮਚ ਗਈ ਅਤੇ ਲੰਬਾ ਜਾਮ ਲੱਗ ਗਿਆ।

ਕਰੇਨ ਦੀ ਮਦਦ ਨਾਲ ਨਕਸਾਨੇ ਵਾਹਨਾਂ ਨੂੰ ਕੀਤਾ ਗਿਆ ਸਾਈਡ

ਸੂਚਨਾ ’ਤੇ ਪਹੁੰਚੀ ਪੁਲਿਸ ਨੇ ਕਰੇਨ ਦੀ ਮਦਦ ਨਾਲ ਨੁਕਸਾਨੇ ਗਏ ਵਾਹਨਾਂ ਨੂੰ ਹਟਾਇਆ। ਲਗਭਗ ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ। ਇੰਸਪੈਕਟਰ-ਇਨ-ਚਾਰਜ ਮਨੋਜ ਕੁਮਾਰ ਨੇ ਦੱਸਿਆ ਕਿ ਧੁੰਦ ਕਾਰਨ 15 ਤੋਂ ਵੱਧ ਵਾਹਨ ਹਾਦਸਿਆਂ ਵਿੱਚ ਸ਼ਾਮਲ ਹੋਏ, ਜਿਸ ਕਾਰਨ ਪੰਜ ਲੋਕਾਂ ਨੂੰ ਮਾਮੂਲੀ ਜ਼ਖ਼ਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸੁਰੱਖਿਅਤ ਦੱਸਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments