Home ਟੈਕਨੋਲੌਜੀ 10 ਸਾਲਾਂ ਬੱਚੇ ਦੇ ਹੱਥ ‘ਚ ਫਟਿਆ ਮੋਬਾਇਲ ਫੋਨ

10 ਸਾਲਾਂ ਬੱਚੇ ਦੇ ਹੱਥ ‘ਚ ਫਟਿਆ ਮੋਬਾਇਲ ਫੋਨ

0

ਫਿਲੌਰ: ਅੱਜਕੱਲ੍ਹ ਮਾਪੇ ਅਕਸਰ ਆਪਣੇ ਬੱਚਿਆਂ ਨੂੰ ਵਿਅਸਤ ਰੱਖਣ ਜਾਂ ਚੁੱਪ ਕਰਾਉਣ ਲਈ ਮੋਬਾਈਲ ਫੋਨ ਦੇ ਦਿੰਦੇ ਹਨ, ਪਰ ਇਹ ਸਹੂਲਤ ਅਕਸਰ ਗੰਭੀਰ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਇੱਕ ਦਰਦਨਾਕ ਮਾਮਲਾ ਫਿਲੌਰ ਦੇ ਪਿੰਡ ਸੰਗ ਢੇਸੀਆਂ ਵਿੱਚ ਸਾਹਮਣੇ ਆਇਆ ਹੈ।

ਪਰਿਵਾਰਕ ਮੈਂਬਰ ਛੋਟੂ ਯਾਦਵ ਦੇ ਅਨੁਸਾਰ, ਉਸਦਾ 10 ਸਾਲਾ ਪੁੱਤਰ ਬਾਥਰੂਮ ਵਿੱਚ ਮੋਬਾਈਲ ਫੋਨ ਚਲਾ ਰਿਹਾ ਸੀ ਜਦੋਂ ਅਚਾਨਕ ਉਸਦੇ ਹੱਥ ਵਿੱਚ ਹੀ ਫੋਨ ਫਟ ਗਿਆ। ਧਮਾਕੇ ਨਾਲ ਉਸਦਾ ਹੱਥ ਸੜ ਗਿਆ, ਅਤੇ ਉਹ ਚੀਕਦਾ ਹੋਇਆ ਬਾਥਰੂਮ ਵਿੱਚੋਂ ਬਾਹਰ ਭੱਜਿਆ। ਜਦੋਂ ਉਸਦੀ ਮਾਂ ਅੰਦਰ ਪਹੁੰਚੀ ਤਾਂ ਮੋਬਾਇਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ।

ਬੱਚੇ ਦੇ ਪਿਤਾ ਨੇ ਕਿਹਾ, “ਇਸ ਤਰ੍ਹਾਂ ਦਾ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਦੇਣ ਦੀ ਬਜਾਏ ਉਨ੍ਹਾਂ ਨੂੰ ਖੇਡਾਂ ਅਤੇ ਬਾਹਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ।” ਇਹ ਘਟਨਾ ਸਾਰੇ ਮਾਪਿਆਂ ਲਈ ਇੱਕ ਸਬਕ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਲਤ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦੇਣ।

NO COMMENTS

LEAVE A REPLY

Please enter your comment!
Please enter your name here

Exit mobile version