Homeਮਨੋਰੰਜਨਮਿਸ ਵਰਲਡ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਮਨਾਇਆ ਆਪਣਾ 52ਵਾਂ ਜਨਮਦਿਨ

ਮਿਸ ਵਰਲਡ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਮਨਾਇਆ ਆਪਣਾ 52ਵਾਂ ਜਨਮਦਿਨ

ਮੁੰਬਈ : ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ  ਅੱਜ ਯਾਨੀ 1 ਨਵੰਬਰ ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੀ ਹੈ। ਐਸ਼ਵਰਿਆ ਨੂੰ ਸੁੰਦਰਤਾ ਅਤੇ ਪ੍ਰਤਿਭਾ ਦੀ ਮਿਸਾਲ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਅਤੇ ਟੈਲੇਂਟ ਬਾਰੇ ਜਿੰਨਾ ਲਿਖਿਆ ਜਾਵੇ, ਉਨਾਂ ਹੀ ਘੱਟ ਲੱਗਦਾ ਹੈ। ਆਪਣੇ ਫਿਲਮੀ ਕਰੀਅਰ ਵਿੱਚ ਉਨ੍ਹਾਂ ਨੇ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਵਿੱਚ ਕੰਮ ਕੀਤਾ ਅਤੇ ਦਰਸ਼ਕਾਂ ਉੱਤੇ ਡੂੰਘੀ ਛਾਪ ਛੱਡੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਕੁਝ ਬਿਹਤਰੀਨ ਫਿਲਮਾਂ ਨੂੰ ਰਿਜੈਕਟ ਵੀ ਕੀਤਾ, ਜੋ ਬਾਅਦ ਵਿੱਚ ਸੁਪਰਹਿੱਟ ਸਾਬਤ ਹੋਈਆਂ। ਆਓ ਜਾਣਦੇ ਹਾਂ ਕਿ ਕਿਹੜੀਆਂ ਸੁਪਰਹਿੱਟ ਫਿਲਮਾਂ ਐਸ਼ਵਰਿਆ ਨੇ ਮਨ੍ਹਾ ਕਰ ਦਿੱਤੀਆਂ।

ਬਾਜੀਰਾਓ ਮਸਤਾਨੀ

ਸੰਜੇ ਲੀਲਾ ਭੰਸਾਲੀ ਨੇ ਐਸ਼ਵਰਿਆ ਰਾਏ ਨੂੰ ਸਲਮਾਨ ਖਾਨ ਦੇ ਨਾਲ ਮਸਤਾਨੀ ਅਤੇ ਬਾਜੀਰਾਵ ਦੀਆਂ ਮੁੱਖ ਭੂਮਿਕਾਵਾਂ ਲਈ ਕਾਸਟ ਕਰਨ ਦੀ ਯੋਜਨਾ ਬਣਾਈ ਸੀ। ਪਰ, ਬਦਲਦੀਆਂ ਕਾਸਟਿੰਗ ਯੋਜਨਾਵਾਂ ਅਤੇ ਨਿੱਜੀ ਹਾਲਾਤਾਂ ਕਾਰਨ, ਐਸ਼ਵਰਿਆ ਇਸ ਪ੍ਰੋਜੈਕਟ ਦਾ ਹਿੱਸਾ ਨਹੀਂ ਬਣੀ। ਆਖ਼ਰਕਾਰ ਫ਼ਿਲਮ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਨਾਲ ਬਣੀ ਅਤੇ ਉਸ ਨੇ ਬਹੁਤ ਸਾਰੀਆਂ ਤਾਰੀਫ਼ਾਂ ਬਟੋਰੀਆਂ।

ਭੂਲ ਭੁਲੱਈਆ

ਐਸ਼ਵਰਿਆ ਰਾਏ ਨੂੰ ਭੁੱਲ ਭੁਲਈਆ (2007) ਵਿੱਚ ਕੰਮ ਕਰਨ ਲਈ ਪਹੁੰਚ ਕੀਤੀ ਗਈ ਸੀ, ਜੋ ਕਿ ਇੱਕ ਮਨੋਵਿਗਿਆਨਕ ਡਰਾਉਣੀ-ਕਾਮੇਡੀ ਫ਼ਿਲਮ ਹੈ। ਪਰ ਅਦਾਕਾਰਾ ਇਸ ਫ਼ਿਲਮ ਦਾ ਹਿੱਸਾ ਨਹੀਂ ਬਣੀ। ਇਸ ਤੋਂ ਬਾਅਦ ਫ਼ਿਲਮ ਵਿਦਿਆ ਬਾਲਨ ਦੀ ਝੋਲੀ ਵਿੱਚ ਆਈ ਅਤੇ ਉਸਦੇ ਕੈਰੀਅਰ ਦੀਆਂ ਹਿੱਟ ਫ਼ਿਲਮਾਂ ਵਿੱਚੋਂ ਇੱਕ ਬਣ ਗਈ।

ਵੀਰ-ਜ਼ਾਰਾ

ਬਾਲੀਵੁੱਡ ਦੀ ਰਾਣੀ ਐਸ਼ਵਰਿਆ ਨੂੰ ਵੀਰ-ਜ਼ਾਰਾ (2004) ਵਿੱਚ ਜ਼ਾਰਾ ਹਯਾਤ ਖ਼ਾਨ ਦਾ ਕਿਰਦਾਰ ਮਿਲਿਆ ਸੀ, ਜੋ ਯਸ਼ ਚੋਪੜਾ ਦੁਆਰਾ ਨਿਰਦੇਸ਼ਤ ਇੱਕ ਪ੍ਰੇਮ ਕਹਾਣੀ ਹੈ। ਬਾਅਦ ਵਿੱਚ, ਇਹ ਕਿਰਦਾਰ ਪ੍ਰੀਤੀ ਜ਼ਿੰਟਾ ਨੂੰ ਮਿਲਿਆ, ਜਿਸ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਫਿਲਮ ਬਹੁਤ ਵੱਡੀ ਹਿੱਟ ਰਹੀ।

ਮੁੰਨਾਭਾਈ ਐਮ.ਬੀ.ਬੀ.ਐਸ.

ਐਸ਼ਵਰਿਆ ਰਾਏ ਨੂੰ ਮੁੰਨਾਭਾਈ ਐਮ.ਬੀ.ਬੀ.ਐਸ. (2003) ਵਿੱਚ ਡਾ. ਸੁਮਨ ਦੀ ਭੂਮਿਕਾ ਲਈ ਵੀ ਮਨਾਇਆ ਗਿਆ ਸੀ, ਪਰ ਉਨ੍ਹਾਂ ਨੇ ਬਿਜ਼ੀ ਸ਼ੈਡਿਊਲ ਹੋਣ ਦੇ ਕਾਰਨ ਇਸ ਨੂੰ ਠੁਕਰਾ ਦਿੱਤਾ। ਬਾਅਦ ਵਿੱਚ ਡਾ. ਸੁਮਨ ਦੀ ਭੂਮਿਕਾ ਗਰੇਸੀ ਸਿੰਘ ਨੇ ਨਿਭਾਈ।

ਕਭੀ ਖੁਸ਼ੀ ਕਭੀ ਗਮ

ਐਸ਼ਵਰਿਆ ਰਾਏ ਨੂੰ ਸ਼ੁਰੂ ਵਿੱਚ ਕਭੀ ਖੁਸ਼ੀ ਕਭੀ ਗਮ (1998) ਲਈ ਵੀ ਚੁਣਿਆ ਗਿਆ ਸੀ, ਪਰ ਉਨ੍ਹਾਂ ਨੇ ਟੀਨਾ ਦਾ ਰੋਲ ਕਰਨ ਤੋਂ ਮਨਾ ਕਰ ਦਿੱਤਾ। ਬਾਅਦ ਵਿੱਚ ਇਸ ਰੋਲ ਨੂੰ ਰਾਣੀ ਮੁਖਰਜੀ ਨੇ ਨਿਭਾਇਆ ਅਤੇ ਫਿਲਮ ਬਹੁਤ ਹਿੱਟ ਰਹੀ।

ਦੋਸਤਾਨਾ

ਐਸ਼ਵਰਿਆ ਰਾਏ ਨੂੰ ਦੋਸਤਾਨਾ (2008) ਵਿੱਚ ਨੇਹਾ ਦੇ ਕਿਰਦਾਰ ਦਾ ਆਫ਼ਰ ਮਿਲਿਆ ਸੀ, ਜਿਸ ਵਿੱਚ ਜੌਨ ਅਬ੍ਰਾਹਮ, ਅਭਿਸ਼ੇਕ ਬੱਚਨ ਅਤੇ ਪ੍ਰਿਯੰਕਾ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਸਨ। ਪਰ, ਉਸ ਨੇ ਇਹ ਵੀ ਠੁਕਰਾ ਦਿੱਤਾ।

ਕਹੋ ਨਾ ਪਿਆਰ ਹੈ

ਐਸ਼ਵਰਿਆ ਰਾਏ ਨੂੰ ‘ਕਹੋ ਨਾ ਪਿਆਰ ਹੈ’ (2000) ਵਿੱਚ ਨਾਇਕਾ ਦੇ ਕਿਰਦਾਰ ਲਈ ਚੁਣਿਆ ਗਿਆ ਸੀ, ਪਰ ਉਨ੍ਹਾਂ ਨੇ ਇਹ ਕਿਰਦਾਰ ਵੀ ਮਨ੍ਹਾ ਕਰ ਦਿੱਤਾ। ਬਾਅਦ ਵਿੱਚ ਇਹ ਰੋਲ ਅਮੀਸ਼ਾ ਪਟੇਲ ਨੂੰ ਮਿਲਿਆ। ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਧਮਾਲ ਪਾ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments