ਨੇਪਾਲ : ਪੱਛਮੀ ਨੇਪਾਲ ਵਿੱਚ 4.1 ਤੀਬਰਤਾ ਦਾ ਮੱਧਮ ਭੂਚਾਲ ਆਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ, ਭੂਚਾਲ ਸਥਾਨਕ ਸਮੇਂ ਅਨੁਸਾਰ ਬੀਤੀ ਰਾਤ 9.37 ਵਜੇ ਆਇਆ। ਇਸ ਦਾ ਕੇਂਦਰ ਸੂਦੁਰਪੱਛਮ ਸੂਬੇ ਦੇ ਬਾਜੂਰਾ ਜ਼ਿਲ੍ਹੇ ਵਿੱਚ ਬੁਧੀਗੰਗਾ ਨਗਰਪਾਲਿਕਾ-10 ਵਿੱਚ ਸੀ, ਜੋ ਕਾਠਮੰਡੂ ਤੋਂ ਲਗਭਗ 750 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ।
ਭੂਚਾਲ ਦੇ ਝਟਕੇ ਗੁਆਂਢੀ ਬਝੰਗ, ਕਾਲੀਕੋਟ ਅਤੇ ਅਛਾਮ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਹਾਲੇੇ ਤੱਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਨੇਪਾਲ ਵਿੱਚ ਹਰ ਸਾਲ ਕਈ ਵਾਰ ਭੂਚਾਲ ਆਉਂਦੇ ਹਨ। ਹਿਮਾਲੀਅਨ ਦੇਸ਼ ਨੇਪਾਲ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨਾਂ (ਭੂਚਾਲ ਜ਼ੋਨ ਚਾਰ ਅਤੇ ਪੰਜ) ਵਿੱਚ ਸਥਿਤ ਹੈ, ਜਿਸ ਕਾਰਨ ਭੂਚਾਲਾਂ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ।
