Homeਟੈਕਨੋਲੌਜੀਮੇਟਾ ਨੇ ਮਿਊਜ਼ ਏਆਈ ਏਜੰਟ ਲਾਂਚ ਕੀਤਾ, ਈਮੇਲ ਤੋਂ ਭੁਗਤਾਨ ਤੱਕ ਕਰੇਗਾ...

ਮੇਟਾ ਨੇ ਮਿਊਜ਼ ਏਆਈ ਏਜੰਟ ਲਾਂਚ ਕੀਤਾ, ਈਮੇਲ ਤੋਂ ਭੁਗਤਾਨ ਤੱਕ ਕਰੇਗਾ ਕੰਮ

ਨਿਊਯਾਰਕ: ਮੇਟਾ ਨੇ ਆਪਣਾ ਨਵਾਂ ਨਿੱਜੀ ਆਰਟੀਫਿਸ਼ੀਅਲ ਇੰਟੈਲੀਜੈਂਸ ਏਜੰਟ ਮਿਊਜ਼ (Muse) ਲਾਂਚ ਕਰ ਦਿੱਤਾ ਹੈ। ਇਹ ਆਮ ਚੈਟਬੋਟ ਤੋਂ ਵੱਖਰਾ ਹੈ, ਕਿਉਂਕਿ ਇਹ ਸਿਰਫ਼ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਯੂਜ਼ਰ ਵੱਲੋਂ ਦਿੱਤੇ ਕੰਮਾਂ ਨੂੰ ਖੁਦ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਮਿਊਜ਼ ਫਿਲਹਾਲ ਅਮਰੀਕਾ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਯੂਜ਼ਰਾਂ ਲਈ ਉਪਲਬਧ ਹੈ। ਇਸ ਨੂੰ ਸਮਰਪਿਤ ਐਪ ਜਾਂ ਵਟਸਐਪ ਰਾਹੀਂ ਵਰਤਿਆ ਜਾ ਸਕਦਾ ਹੈ।

ਮਿਊਜ਼ ਈਮੇਲ ਭੇਜਣ, ਯਾਤਰਾ ਬੁੱਕ ਕਰਨ, ਆਨਲਾਈਨ ਖਰੀਦਦਾਰੀ ਅਤੇ ਹੋਰ ਡਿਜੀਟਲ ਕੰਮਾਂ ਵਿੱਚ ਯੂਜ਼ਰ ਦੀ ਮਦਦ ਕਰ ਸਕਦਾ ਹੈ। ਇਹ ਕਿਸੇ ਵੱਡੇ ਟੀਚੇ ਨੂੰ ਕਦਮ-ਦਰ-ਕਦਮ ਐਕਸ਼ਨ ਪਲਾਨ ਵਿੱਚ ਬਦਲ ਕੇ ਉਸ ’ਤੇ ਖੁਦ ਕੰਮ ਵੀ ਕਰ ਸਕਦਾ ਹੈ। ਉਦਾਹਰਨ ਵਜੋਂ, ਯੂਜ਼ਰ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਜਾਂ ਲੰਬੇ ਸਮੇਂ ਦੀ ਫਿਟਨੈੱਸ ਯੋਜਨਾ ਬਣਾਉਣ ਵਰਗਾ ਟੀਚਾ ਦੇ ਸਕਦਾ ਹੈ।

ਭੁਗਤਾਨ ਦੀ ਗੱਲ ਕਰੀਏ ਤਾਂ ਮਿਊਜ਼ Stripe ਦੇ Link ਰਾਹੀਂ ਚੈੱਕਆਉਟ ਕਰ ਸਕਦਾ ਹੈ। ਮੈਟਾ ਮੁਤਾਬਕ, ਏਜੰਟ ਲਈ ਬਣਿਆ ਇੱਕ ਵਾਰ ਵਰਤੋਂ ਵਾਲਾ ਕਾਰਡ ਯੂਜ਼ਰ ਦੇ ਅਸਲ ਕਾਰਡ ਵੇਰਵਿਆਂ ਨੂੰ ਲੁਕਾਉਣ ਵਿੱਚ ਮਦਦ ਕਰਦਾ ਹੈ। ਸੰਵੇਦਨਸ਼ੀਲ ਕੰਮਾਂ, ਜਿਵੇਂ ਈਮੇਲ ਭੇਜਣ ਜਾਂ ਖਰੀਦਦਾਰੀ ਕਰਨ ਤੋਂ ਪਹਿਲਾਂ ਮਿਊਜ਼ ਯੂਜ਼ਰ ਤੋਂ ਮਨਜ਼ੂਰੀ ਵੀ ਮੰਗਦਾ ਹੈ।

ਗੋਪਨੀਯਤਾ ਲਈ ਮਿਊਜ਼ ਨੂੰ ਇੱਕ ਵੱਖਰੀ Secure Virtual Machine ’ਤੇ ਚਲਾਇਆ ਜਾਂਦਾ ਹੈ। ਮੈਟਾ ਮੁਤਾਬਕ, ਯੂਜ਼ਰ ਖੁਦ ਤੈਅ ਕਰਦਾ ਹੈ ਕਿ ਮਿਊਜ਼ ਨੂੰ ਕਿਹੜੀਆਂ ਐਪਸ ਅਤੇ ਕਿੰਨੀ ਪਹੁੰਚ ਦਿੱਤੀ ਜਾਵੇ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਯੂਜ਼ਰ ਆਪਣੀ ਇੰਟਰੈਕਸ਼ਨ ਨੂੰ ਏਆਈ ਮਾਡਲਾਂ ਦੀ ਟ੍ਰੇਨਿੰਗ ਲਈ ਵਰਤੇ ਜਾਣ ਤੋਂ ਰੋਕ ਸਕਦੇ ਹਨ।

ਹਾਲਾਂਕਿ, ਇਸ ਤਰ੍ਹਾਂ ਦੇ ਏਆਈ ਏਜੰਟਾਂ ਨਾਲ ਸੁਰੱਖਿਆ ਅਤੇ ਭਰੋਸੇ ਨੂੰ ਲੈ ਕੇ ਸਵਾਲ ਵੀ ਜੁੜੇ ਹੋਏ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਮੈਟਾ ਦੇ ਅੰਦਰੂਨੀ ਟੈਸਟਾਂ ਦੌਰਾਨ ਕੁਝ ਸੁਰੱਖਿਆ ਅਤੇ ਭਰੋਸੇਯੋਗਤਾ ਸਬੰਧੀ ਸਮੱਸਿਆਵਾਂ ਵੀ ਸਾਹਮਣੇ ਆਈਆਂ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments