Homeਸੰਸਾਰਦੱਖਣੀ ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ, 19 ਲੋਕਾਂ ਦੀ ਮੌਤ

ਦੱਖਣੀ ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ, 19 ਲੋਕਾਂ ਦੀ ਮੌਤ

ਚਿਲੀ : ਦੱਖਣੀ ਅਮਰੀਕੀ ਦੇਸ਼ ਚਿਲੀ ਵਿੱਚ ਜੰਗਲੀ ਅੱਗ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਕਾਰਨ ਉੱਥੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨੀ ਪਈ ਹੈ। ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਹੈ ਕਿ ਬੇਕਾਬੂ ਜੰਗਲ ਦੀ ਅੱਗ ਨੇ ਦੱਖਣੀ ਚਿਲੀ ਵਿੱਚ ਸਮੁਦਾਇਕਾਂ ਨੂੰ ਤਹਸ-ਨਹਸ ਕਰ ਦਿੱਤਾ ਹੈ, ਜੰਗਲ ਦੀ ਇਹ ਅੱਗ ਫੈਲ ਕੇ ਨੇੜਲੇ ਇਲਾਕਿਆਂ ਨੂੰ ਰਾਖ ਵਿੱਚ ਬਦਲ ਰਹੀ ਹੈ ਅਤੇ ਹੁਣ ਤੱਕ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ।

ਚਿਲੀ ਦੀ ਰਾਜਧਾਨੀ ਸੈਂਟੀਆਗੋ ਤੋਂ ਲਗਭਗ 500 ਕਿਲੋਮੀਟਰ (300 ਮੀਲ) ਦੱਖਣ ਵਿੱਚ ਨੂਵੋ ਲਿਓਨ ਅਤੇ ਬਾਇਓਬਿਓ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਗਰਮ ਮੌਸਮ ਦੇ ਕਾਰਨ ਦੋ ਦਿਨਾਂ ਤੋਂ ਲੱਗੀ ਅੱਗ ਦੇ ਕਾਰਨ 50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਪੇਨਕੋ ਵਿੱਚ ਇੱਕ 25 ਸਾਲਾ ਵਿਦਿਆਰਥੀ ਮੈਟਿਆਸ ਸਿਡ ਨੇ ਏਐਫਪੀ ਨੂੰ ਦੱਸਿਆ, “ਸਵੇਰੇ 2:30 ਵਜੇ, ਅੱਗ ਕਾਬੂ ਤੋਂ ਬਾਹਰ ਹੋ ਗਈ ਸੀ। ਅੱਗ ਦਾ ਇੱਕ ਅਜਿਹਾ ਤੂਫ਼ਾਨ ਆਇਆ ਜਿਸ ਨੇ ਨੀਚੇ ਦੇ ਸ਼ਹਿਰ ਦੇ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।” ਉਨ੍ਹਾਂ ਨੇ ਕਿਹਾ, ” ਸਾਨੂੰ ਸ਼ਰਟ ਆਪਣੀ ਪੀਠ ’ਤੇ ਰੱਖ ਕੇ ਨਿਕਲਣਾ ਪਿਆ। ਜੇਕਰ ਅਸੀ 20 ਮਿੰਟ ਹੋਰ ਰੁਕਦੇ ਤਾਂ ਸੜ ਕੇ ਮਰ ਜਾਦੇ।

 ਘਟਨਾ ਦੇ ਬਾਅਦ ਦੇ ਵੀਡੀਓਜ਼ ਵਿੱਚ ਸੜੇ ਹੋਏ ਘਰ, ਸੜੇ ਹੋਏ ਪਿਕਅੱਪ ਟਰੱਕ ਅਤੇ ਕਾਰਾਂ ਦਿਖਾਈ ਦੇ ਰਹੇ ਹਨ। ਪੂਰਾ ਸ਼ਹਿਰ ਖਾਲੀ ਦਿਖ ਰਿਹਾ ਹੈ। ਮੇਅਰ ਰੋਡਰੀਗੋ ਵੇਰਾ ਨੇ ਕਿਹਾ ਕਿ ਹੁਣ ਤੱਕ ਇਸ ਖੇਤਰ ਵਿੱਚ ਜੰਗਲ ਦੀ ਅੱਗ ਨਾਲ ਹੋਈਆਂ ਜ਼ਿਆਦਾਤਰ ਮੌਤਾਂ ਪੇਨਕੋ ਵਿੱਚ ਹੋਈਆਂ ਹਨ।

ਗੁਆਢੀ ਵਿੱਚ ਬਸੇ ਲਿਰਕੂਨ, ਲਗਭਗ 20,000 ਦੀ ਆਬਾਦੀ ਵਾਲਾ ਇੱਕ ਛੋਟਾ ਬੰਦਰਗਾਹ ਸ਼ਹਿਰ ਹੈ। ਜਿੱਥੇ ਵੀ ਮੰਜਰ ਸਮਾਨ ਰੂਪ ਨਾਲ ਵਿਨਾਸ਼ਕਾਰੀ ਸੀ। ਜਿੱਥੇ ਨਿਵਾਸੀਆਂ ਨੇ ਦੱਸਿਆ ਕਿ ਕਿਵੇਂ ਅੱਗ “ਸਕਿੰਟਾਂ ਵਿੱਚ” ਵੱਧ ਗਈ। 57 ਸਾਲਾ ਅਲੇਜੈਂਡਰੋ ਅਰੇਡੋਂਡੋ ਨੇ ਏਐਫਪੀ ਨੂੰ ਦੱਸਿਆ ,”ਕਈ ਨਿਵਾਸੀ ਅੱਗ ਤੋਂ ਬਚ ਗਏ ਕਿਉਂਕਿ ਉਹ ਬੀਚ ਵੱਲ ਭੱਜ ਗਏ। ਅੱਗ ਦੇ ਸਾਹਮਣੇ ਕੁਝ ਵੀ ਖੜ੍ਹਾ ਨਹੀਂ ਬਚਿਆ”।

ਬੀਤੀ ਰਾਤ ਹੁੰਦੇ ਹੀ ਲਿਰਕੂਨ ਸ਼ਹਿਰ ਵਿੱਚ ਸੈਨਿਕ ਸੜਕਾ ’ਤੇ ਗਸ਼ਤ ਕਰ ਰਹੇ ਸਨ। ਕਰਫਿਊ ਦੇ ਬਾਵਜੂਦ, ਫਲੈਸ਼ਲਾਈਟਾਂ ਨਾਲ ਲੈਸ ਕੁਝ ਨਿਵਾਸੀ ਮਲਬਾ ਸਾਫ਼ ਕਰਨਾ ਜਾਂ ਅੱਗ ਬੁਝਾਉਣਾ ਦਾ ਕੰਮ ਕਰਦੇ ਰਹੇ।

ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਨੁਬਲ ਅਤੇ ਬਾਇਓਬਿਓ ਵਿੱਚ ਐਮਰਜੈਂਸੀ (ਆਪਾਤਕਾਲ) ਦਾ ਐਲਾਨ ਕਰ ਦਿੱਤਾ ਹੈ। ਇਹ ਹੁਕਮ ਅੱਗ ਨਾਲ ਸਹਾਇਤਾ ਲਈ ਹਥਿਆਰਬੰਦ ਬਲਾਂ ਦੀ ਤੈਨਾਤੀ ਦੀ ਆਗਿਆ ਦਿੰਦਾ ਹੈ। ਰਾਸ਼ਟਰਪਤੀ ਨੇ ਖੁਦ ਅੱਗ ਬੁਝਾਉਣ ਦੇ ਯਤਨਾਂ ਦੀ ਨਿਗਰਾਨੀ ਲਈ ਬੁਰੀ ਤਰ੍ਹਾਂ ਪ੍ਰਭਾਵਿਤ ਕੌਂਸੈਪਸ਼ਨ ਸ਼ਹਿਰ ਦਾ ਦੌਰਾ ਕੀਤਾ। ਬੋਰਿਕ ਨੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਵਿੱਚ ਰਾਤ ਦੇ ਸਮੇਂ ਕਰਫਿਊ ਦਾ ਐਲਾਨ ਕਰਦੇ ਹੋਏ ਚੇਤਾਵਨੀ ਦਿੱਤੀ, ਪਰਸਥਿਤੀਆਂ ਬਹੁਤ ਕਠਿਨ ਹਨ।

ਉਹ ਜੰਗਲ ਦੀ ਅੱਗ ਬਾਰੇ ਜਾਣਕਾਰੀ ਸਾਂਝਾ ਕਰਨ ਲਈ ਸੋਮਵਾਰ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਸ ਐਂਟੋਨਿਓ ਕਾਸਟ ਨਾਲ ਮਿਲਣ ਦਾ ਵਾਅਦਾ ਕਰਦੇ ਹੋਏ ਸ਼ਾਮ ਨੂੰ ਸੈਂਟਿਆਗੋ ਵਾਪਸ ਆ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments