Homeਸੰਸਾਰਇੰਡੋਨੇਸ਼ੀਆ ਦੇ ਬਾਲੀ ਨੇੜੇ ਇੱਕ ਬੋਟ ’ਚ ਲੱਗੀ ਭਿਆਨਕ ਅੱਗ

ਇੰਡੋਨੇਸ਼ੀਆ ਦੇ ਬਾਲੀ ਨੇੜੇ ਇੱਕ ਬੋਟ ’ਚ ਲੱਗੀ ਭਿਆਨਕ ਅੱਗ

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਬਾਲੀ ਨੇੜੇ ਅੱਜ  ਇੱਕ ਬੋਟ (ਫੈਰੀ) ਵਿੱਚ ਭਿਆਨਕ ਅੱਗ ਲੱਗ ਗਈ। ਸਮੁੰਦਰ ਦੀਆਂ ਖਤਰਨਾਕ ਲਹਿਰਾਂ ਅਤੇ ਤੇਜ਼ ਹਵਾ ਦੇ ਵਿਚਕਾਰ ਅੱਗ ਨੇ ਪੂਰੀ ਫੈਰੀ ਨੂੰ ਪਲ ਵਿੱਚ ਹੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਬੋਟ ਵਿੱਚ ਲਗਭਗ 131 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 100 ਤੋਂ ਵੱਧ ਨੂੰ ਬਚਾ ਲਿਆ ਗਿਆ ਹੈ।

25 ਲੋਕ ਅਜੇ ਵੀ ਹਨ ਫਸੇ

ਜਾਣਕਾਰੀ ਦੇ ਅਨੁਸਾਰ, ਲਗਭਗ 4 ਮੀਟਰ ਉੱਚੀਆਂ ਲਹਿਰਾਂ ਦੇ ਵਿਚਕਾਰ, ਬਚਾਅ ਟੀਮ ਅਤੇ ਨੇੜਿਓਂ ਲੰਘ ਰਹੇ ਜਹਾਜ਼ਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ 106 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਬਾਕੀ ਬਚੇ 25 ਲੋਕਾਂ ਨੂੰ ਕੱਢਣ ਦੇ ਲਈ ਵੱਡੇ ਪੈਮਾਨੇ ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਬਚਾਅ ਦਫ਼ਤਰ ਦੇ ਮੁਖੀ ਮੁਹੰਮਦ ਹਰਿਆਦੀ ਨੇ ਦੱਸਿਆ “ਸਾਡੀ ਪਹਿਲੀ ਤਰਜੀਹ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਹੈ।,”  ਉਨ੍ਹਾਂ ਨੇ ਮੰਨਿਆ ਕਿ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਅਤੇ ਖਰਾਬ ਮੌਸਮ ਕਾਰਨ ਬਚਾਅ ਕਾਰਜ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਵੇਰੇ 4:15 ਵਜੇ ਵਾਪਰਿਆ ਹਾਦਸਾ

ਬਚਾਅ ਦਫਤਰ ਦੇ ਅਨੁਸਾਰ, ਪੁਤਰੀ ਯਾਸਮੀਨ ਨਾਮ ਦੀ ਇਹ ਬੋਟ ਬਾਲੀ ਦੇ ਪਡਾਂਗ ਬਾਈ ਬੰਦਰਗਾਹ ਤੋਂ ਪੱਛਮੀ ਨੁਸਾ ਤੇਂਗਾਰਾ ਸੂਬੇ ਦੇ ਲੋਮਬੋਕ ਟਾਪੂ ‘ਤੇ ਲੇਮਬਰ ਬੰਦਰਗਾਹ ਜਾ ਰਹੀ ਸੀ। ਸਵੇਰੇ ਲਗਭਗ 4:15 ਵਜੇ ਬੋਟ ਵਿੱਚ ਅਚਾਨਕ ਅੱਗ ਲੱਗ ਗਈ। ਐਮਰਜੈਂਸੀ ਕਾਲ ਮਿਲਣ ‘ਤੇ ਬਚਾਅ ਟੀਮਾਂ, ਗਸ਼ਤੀ ਕਿਸ਼ਤੀਆਂ ਅਤੇ ਇੰਡੋਨੇਸ਼ੀਆਈ ਜਲ ਸੈਨਾ ਦੇ ਜਹਾਜ਼ਾਂ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ। ਹਵਾਈ ਸਰਵੇਖਣ ਲਈ ਹੈਲੀਕਾਪਟਰ ਦੀ ਵੀ ਮਦਦ ਲਈ ਗਈ।

ਜਹਾਜ਼ ਵਿੱਚ ਸਵਾਰ ਸਨ 131 ਲੋਕ

ਪਡਾਂਗ ਬਾਈ ਬੰਦਰਗਾਹ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਹਾਦਸਾਗ੍ਰਸਤ ਬੋਟ ’ਤੇ ਕੁੱਲ 114 ਯਾਤਰੀ ਅਤੇ  ਚਾਲਕ ਦਲ ਦੇ 17ਮੈਂਬਰ ਸਵਾਰ ਸਨ। ਇਸ ਤੋਂ ਇਲਾਵਾ ਬੋਟ ’ਤੇ 44 ਚਾਰ-ਪਹੀਆ ਵਾਹਨ ਅਤੇ 53 ਮੋਟਰਸਾਈਕਲ ਵੀ ਲੱਦੀਆਂ ਹੋਈਆਂ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments