Homeਪੰਜਾਬਬਟਾਲਾ ਦੇ ਬਿਸਕੁਟ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ

ਬਟਾਲਾ ਦੇ ਬਿਸਕੁਟ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ

ਬਟਾਲਾ : ਬਟਾਲਾ ਦੇ ਬਿਸਕੁਟ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਨਾਲ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਜਾਣਕਾਰੀ ਦੇ ਮੁਤਾਬਕ ਬੀਤੀ ਦੁਪਹਿਰ ਨੂੰ ਬਾਹਰੀ ਇਲਾਕਿਆਂ ਚ ਹਾਥੀ ਗੇਟ ’ਤੇ ਮੌਜੂਦ ਇੱਕ ਬਿਸਕੁਟ ਗੋਦਾਮ ਵਿੱਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਜੰਸੀ ਦੇ ਮਾਲਕ ਰਾਜਾ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦਾ ਬਾਹਰੀ ਇਲਾਕੇ ਹਾਥੀ ਗੇਟ ‘ਤੇ ਬਿਸਕੁਟ ਗੋਦਾਮ ਹੈ, ਜਿੱਥੇ ਉਨ੍ਹਾਂ ਨੇ ਲੱਖਾਂ ਰੁਪਏ ਦੇ ਬਿਸਕੁਟ ਲਿਆ ਕੇ ਸਟੋਰ ਕੀਤੇ ਸਨ।

ਉਨ੍ਹਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੰਦਰ ਰੱਖੇ ਲੱਖਾਂ ਰੁਪਏ ਦੇ ਬਿਸਕੁਟ ਸੜ ਕੇ ਸੁਆਹ ਹੋ ਗਏ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ। ਇਸ ਦੌਰਾਨ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਜੋ ਗੱਡੀਆਂ ਸਮੇਤ ਮੌਕੇ ‘ਤੇ ਪਹੁੰਚੇ, ਡਰਾਈਵਰ ਦਲਜੀਤ ਸਿੰਘ ਹੈਪੀ ਧੌਲਪੁਰ, ਪੂਰਨ ਸਿੰਘ, ਐਸਐਫਓ ਰਾਕੇਸ਼ ਕੁਮਾਰ, ਫਾਇਰਮੈਨ ਮਨਿੰਦਰ, ਸੁਮਿਤ ਮਲਹੋਤਰਾ, ਪਰਮਿੰਦਰ ਸਿੰਘ, ਪੰਕਜ ਕੁਮਾਰ, ਲਵਪ੍ਰੀਤ ਅਤੇ ਵਰਿੰਦਰ ਨੇ ਅੱਗ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ, ਪਰ ਉਦੋਂ ਤੱਕ ਦੁਕਾਨਦਾਰ ਨੂੰ ਲੱਖਾਂ ਦਾ ਨੁਕਸਾਨ ਹੋ ਚੁੱਕਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments