ਪਟਨਾ: ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਭੇਲਾਵਰ ਥਾਣਾ ਖੇਤਰ ਦੇ ਅੰਦਰ ਅੱਜ ਇੱਕ ਘਰ ਵਿੱਚ ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਛੇ ਲੋਕ ਝੁਲਸ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੱਖਣੀ ਧਰਮਪੁਰ ਪਿੰਡ ਵਿੱਚ ਸੁਬੋਧ ਕੁਮਾਰ ਦੇ ਘਰ ਵਿੱਚ ਵਿਆਹ ਸਮਾਰੋਹ ਲਈ ਖਾਣਾ ਤਿਆਰ ਕਰਨ ਦੌਰਾਨ ਰਸੋਈ ਗੈਸ ਸਿਲੰਡਰ ਵਿੱਚ ਰਿਸਾਅ ਹੋਣ ਨਾਲ ਅੱਗ ਲੱਗ ਗਈ।
ਇਸ ਘਟਨਾ ਵਿੱਚ ਇੱਕ ਬੱਚਾ ਅਤੇ ਪੰਜ ਔਰਤਾਂ ਸੜ ਗਈਆਂ। ਸੂਤਰਾਂ ਨੇ ਦੱਸਿਆ ਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ। ਸਾਰੇ ਜ਼ਖਮੀਆਂ ਨੂੰ ਜਹਾਨਾਬਾਦ ਦੇ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ, ਸਾਰੇ ਮਰੀਜ਼ਾਂ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਹੈ।











