Home ਦੇਸ਼ ਭੁਵਨੇਸ਼ਵਰ ਸ਼ਹਿਰ ਦੇ ਮੁੱਖ ਯੂਨਿਟ-1 ਬਾਜ਼ਾਰ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ...

ਭੁਵਨੇਸ਼ਵਰ ਸ਼ਹਿਰ ਦੇ ਮੁੱਖ ਯੂਨਿਟ-1 ਬਾਜ਼ਾਰ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਨੁਕਸਾਨ

0

ਭੁਵਨੇਸ਼ਵਰ : ਸ਼ਹਿਰ ਦੇ ਮੁੱਖ ਯੂਨਿਟ-1 ਬਾਜ਼ਾਰ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਏ ਹੈ। ਅੱਗ ਇੰਨੀ ਭਿਆਨਕ ਸੀ ਕਿ ਲਪਟਾਂ ਦੂਰ ਤੋਂ ਹੀ ਦਿਖਾਈ ਦੇ ਰਿਹਾ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਵਿੱਚ ਹਫੜਾ-ਤਫੜੀ ਮੱਚ ਗਈ। ਇਹ ਅੱਗ ਰਾਤ ਕਰੀਬ 2 ਵਜੇ ਲੱਗੀ, ਜਿਸਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਅਤੇ ਧੂਏ ਦਾ ਗੁਬਾਰ ਬਹੁਤ ਦੂਰ ਤੱਕ ਦਿਖਾਈ ਦੇ ਰਿਹਾ ਸੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

40 ਦੁਕਾਨਾਂ ਸੜ ਕੇ ਰਾਖ

ਜਾਣਕਾਰੀ ਦੇ ਅਨੁਸਾਰ, ਇਸ ਭਿਆਨਕ ਘਟਨਾ ਵਿੱਚ ਲਗਭਗ 40 ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਮੁੱਢਲੇ ਮੁਲਾਂਕਣ ਅਨੁਸਾਰ, ਅੱਗ ਨਾਲ 1 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇੱਥੇ ਮਾਰਕੀਟ ਵਿੱਚ ਮੌਜੂਦ ਦੁਕਾਨਾਂ ਵਿੱਚ ਰੱਖਿਆ ਸਮਾਨ, ਫਰਨੀਚਰ ਅਤੇ ਹੋਰ ਸਮੱਗਰੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਤੋਂ ਬਾਅਦ ਫੌਰਨ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਉੱਥੇ ਹੀ ਅੱਗ ‘ਤੇ ਕਾਬੂ ਪਾਉਣ ਦੇ ਲਈ ਫਾਇਰ ਵਿਭਾਗ ਨੂੰ ਕੜੀ ਮੁਸ਼ਕਲਾਂ ਕਰਨੀਆਂ ਪਿਆ। ਫਾਇਰ ਵਿਭਾਗ ਦੀਆਂ 13 ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ 70 ਫਾਇਰ ਬ੍ਰਿਗੇਡ ਅੱਗ ਬੁਝਾਉਣ ਦੇ ਲਈ ਤਾਇਨਾਤ ਕੀਤੇ ਗਏ।

ਤਿੰਨ ਘੰਟਿਆਂ ਦੇ ਅੰਦਰ ਅੱਗ ‘ਤੇ ਪਾਇਆ ਕਾਬੂ

ਜਾਣਕਾਰੀ ਦੇ ਅਨੁਸਾਰ ਫਾਇਰ ਬ੍ਰਿਗੇਡ  ਦੇ 10 ਅਧਿਕਾਰੀ ਪੂਰੀ ਸਥਿਤੀ ਦੀ ਨਿਗਰਾਨੀ ਦੇ ਲਈ ਘਟਨਾ ਸਥਾਨ ’ਤੇ ਮੌਜੂਦ ਰਹੇ । ਕੜੀ ਮਿਹਨਤ ਦੇ ਬਾਅਦ ਕਰੀਬ ਤਿੰਨ ਘੰਟਿਆਂ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਹਾਲਾਕਿ ਦੁਕਾਨ ਦਾਰਾਂ ਨੂੰ ਭਾਰੀ ਆਰਥਿਤ ਨੁਕਸਾਨ ਝੇਲਨਾ ਪਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version