Home ਸੰਸਾਰ ਵਪਾਰਕ ਇਮਾਰਤ ‘ਚ ਲੱਗੀ ਭਿਆਨਕ ਅੱਗ , 11 ਲੋਕਾਂ ਦੀ ਮੌਤ, 16...

ਵਪਾਰਕ ਇਮਾਰਤ ‘ਚ ਲੱਗੀ ਭਿਆਨਕ ਅੱਗ , 11 ਲੋਕਾਂ ਦੀ ਮੌਤ, 16 ਜ਼ਖ਼ਮੀ

0

ਥਾਈਲੈਂਡ: ਅੱਜ ਤੜਕੇ ਥਾਈਲੈਂਡ ਦੇ ਦੱਖਣੀ ਸੈਰ-ਸਪਾਟਾ ਟਾਪੂ ਫੁਕੇਤ ਵਿੱਚ ਇੱਕ ਵਪਾਰਕ ਇਮਾਰਤ (ਦੁਕਾਨ-ਕਮ-ਮਕਾਨ) ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਅੱਗ ਇੱਕ ਅਜਿਹੀ ਇਮਾਰਤ ਵਿੱਚ ਸ਼ੁਰੂ ਹੋਈ ਜਿੱਥੇ ਵਾਹਨ ਕਿਰਾਏ ‘ਤੇ ਦਿੱਤੇ ਜਾਂਦੇ ਸਨ ਅਤੇ ਬਾਅਦ ਵਿੱਚ ਇਹ ਨਾਲ ਲੱਗਦੀਆਂ ਕਈ ਹੋਰ ਇਮਾਰਤਾਂ ਤੱਕ ਫੈਲ ਗਈ।

ਇਹ ਇਮਾਰਤ ਫੁਕੇਤ ਦੇ ਪੱਛਮੀ ਤੱਟ ‘ਤੇ, ਪਾਟੋਂਗ ਬੀਚ ਦੇ ਨੇੜੇ ਇੱਕ ਸ਼ਹਿਰੀ ਖੇਤਰ ਵਿੱਚ ਸਥਿਤ ਹੈ। ਥਾਈ ਅਧਿਕਾਰੀਆਂ ਅਨੁਸਾਰ, ਅੱਗ ਤੜਕੇ ਲਗਭਗ 3:17 ਵਜੇ ਲੱਗੀ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਇਸ ‘ਤੇ ਕਾਬੂ ਪਾਉਣ ਵਿੱਚ ਲਗਭਗ ਦੋ ਘੰਟੇ ਲੱਗ ਗਏ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ 15 ਥਾਈ ਨਾਗਰਿਕ ਅਤੇ ਇੱਕ ਮਿਆਂਮਾਰ ਦਾ ਨਾਗਰਿਕ ਸ਼ਾਮਲ ਹੈ। ਮਰਨ ਵਾਲਿਆਂ ਜਾਂ ਜ਼ਖ਼ਮੀਆਂ ਵਿੱਚ ਕੋਈ ਵੀ ਸੈਲਾਨੀ ਸ਼ਾਮਲ ਨਹੀਂ ਸੀ। ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version