Home ਸੰਸਾਰ ਰੂਸ ਦੇ ਗੈਸ ਕੈਮੀਕਲ ਕੰਪਲੈਕਸ ’ਚ ਭਿਆਨਕ ਲੱਗੀ ਭਿਆਨਕ ਅੱਗ, 7 ਲੋਕਾਂ...

ਰੂਸ ਦੇ ਗੈਸ ਕੈਮੀਕਲ ਕੰਪਲੈਕਸ ’ਚ ਭਿਆਨਕ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਹੋਈ ਮੌਤ

0

ਰੂਸ : ਰੂਸ ਦੇ ਦੂਰ-ਪੂਰਬੀ ਅਮੂਰ ਖੇਤਰ ਵਿੱਚ ਇੱਕ ਗੈਸ ਕੈਮੀਕਲ ਕੰਪਲੈਕਸ ਵਿੱਚ ਬੀਤੇ ਦਿਨ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 6 ਚੀਨੀ ਨਾਗਰਿਕ ਸ਼ਾਮਲ ਹਨ। ਹਾਦਸੇ ਤੋਂ ਬਾਅਦ 9 ਹੋਰ ਚੀਨੀ ਕਰਮਚਾਰੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪਲਾਂਟ ਦੀ ਪ੍ਰੈੱਸ ਸਰਵਿਸ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਾਹਤ ਤੇ ਬਚਾਅ ਮੁਹਿੰਮ ਜਾਰੀ ਹੈ।

ਇਹ ਹਾਦਸਾ ਅਮੂਰ ਗੈਸ ਕੈਮੀਕਲ ਕੰਪਲੈਕਸ ਵਿੱਚ ਹੋਇਆ, ਜੋ ਚੀਨ ਦੀ ਸਰਹੱਦ ਨੇੜੇ ਸਵੋਬੋਦਨੀ ਇਲਾਕੇ ਦੇ ਕੋਲ ਸਥਿਤ ਹੈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਕੰਪਲੈਕਸ ਦੀ ਮੁੱਖ ਪਾਇਰੋਲਿਸਿਸ ਯੂਨਿਟ ਦੇ ਇੱਕ ਸਹਾਇਕ ਤਕਨੀਕੀ ਹਿੱਸੇ ਵਿੱਚ ਅੰਤਿਮ ਟੈਸਟਿੰਗ ਅਤੇ ਕਮਿਸ਼ਨਿੰਗ ਦੌਰਾਨ ਧਮਾਕਾ ਹੋਇਆ। ਇਸ ਤੋਂ ਬਾਅਦ ਉੱਥੇ ਅੱਗ ਭੜਕ ਉੱਠੀ।

ਕੰਪਨੀ ਦੇ ਅਨੁਸਾਰ ਮੁੱਖ ਉਪਕਰਣਾਂ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਅੱਗ ਲੱਗਣ ਤੋਂ ਬਾਅਦ ਕੁਝ ਤਕਨੀਕੀ ਗੈਸਾਂ ਦਾ ਨਿਯੰਤਰਿਤ ਢੰਗ ਨਾਲ ਸੜਨਾ ਜਾਰੀ ਰਿਹਾ, ਜਦਕਿ ਐਮਰਜੈਂਸੀ ਟੀਮਾਂ ਮੌਕੇ ’ਤੇ ਮੌਜੂਦ ਰਹੀਆਂ। ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

9 ਚੀਨੀ ਕਰਮਚਾਰੀ ਅਜੇ ਵੀ ਲਾਪਤਾ

ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ। ਸ਼ੁਰੂਆਤੀ ਜਾਣਕਾਰੀ ਵਿੱਚ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਗਿਣਤੀ ਘੱਟ ਦੱਸੀ ਗਈ ਸੀ, ਜਦਕਿ ਬਾਅਦ ਦੀ ਜਾਣਕਾਰੀ ਵਿੱਚ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ। ਹਾਲਾਂਕਿ, ਮ੍ਰਿਤਕਾਂ ਅਤੇ ਜ਼ਖਮੀਆਂ ਦੇ ਅੰਕੜਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਪਲਾਂਟ ਪ੍ਰਸ਼ਾਸਨ ਨੇ ਮ੍ਰਿਤਕਾਂ ਵਿੱਚ 6 ਚੀਨੀ ਨਾਗਰਿਕਾਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਹਾਦਸੇ ਤੋਂ ਬਾਅਦ 9 ਹੋਰ ਚੀਨੀ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਰੂਸ ਅਤੇ ਚੀਨ ਦੀ ਵੱਡੀ ਸਾਂਝੇਦਾਰੀ ਵਾਲਾ ਪ੍ਰੋਜੈਕਟ

ਅਮੂਰ ਗੈਸ ਕੈਮੀਕਲ ਕੰਪਲੈਕਸ ਰੂਸ ਦੀ ਪੈਟਰੋਕੈਮੀਕਲ ਕੰਪਨੀ ਸਿਬੁਰ ਅਤੇ ਚੀਨ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ ਸਿਨੋਪੈਕ ਦਾ ਸਾਂਝਾ ਪ੍ਰੋਜੈਕਟ ਹੈ। ਇਸ ਵਿੱਚ ਸਿਬੁਰ ਦੀ 60 ਫੀਸਦੀ ਅਤੇ ਸਿਨੋਪੈਕ ਦੀ 40 ਫੀਸਦੀ ਹਿੱਸੇਦਾਰੀ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਸਤਾਵਿਤ ਪਾਲੀਮਰ ਉਤਪਾਦਨ ਸਹੂਲਤਾਂ ਵਿੱਚੋਂ ਇੱਕ ਹੈ।

NO COMMENTS

LEAVE A REPLY

Please enter your comment!
Please enter your name here

Exit mobile version