ਨਵੀਂ ਦਿੱਲੀ : ਜੇਕਰ ਤੁਸੀਂ ਭਲਕੇ ਦਿੱਲੀ ਵਿੱਚ ਡਾਕਘਰ ਨਾਲ ਸਬੰਧਤ ਕੋਈ ਮਹੱਤਵਪੂਰਨ ਕੰਮ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਇਕ ਦਿਨ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਡਾਕ ਵਿਭਾਗ (ਇੰਡੀਆ ਪੋਸਟ) ਨੇ 19 ਜੁਲਾਈ ਨੂੰ ਇਕ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਹੈ ਕਿ ਭਲਕੇ 21 ਜੁਲਾਈ (ਸੋਮਵਾਰ) ਨੂੰ ਦਿੱਲੀ ਦੇ ਕੁਝ ਵੱਡੇ ਡਾਕਘਰ ਜਨਤਾ ਲਈ ਬੰਦ ਰਹਿਣਗੇ। ਇਸ ਦਿਨ ਇਨ੍ਹਾਂ ਸ਼ਾਖਾਵਾਂ ਵਿੱਚ ਕੋਈ ਜਨਤਕ ਲੈਣ-ਦੇਣ ਨਹੀਂ ਹੋਵੇਗਾ, ਕਿਉਂਕਿ ਇੱਥੇ ਕੰਪਿਊਟਰ ਸਿਸਟਮ ਨੂੰ ਨਵੇਂ ਸਾਫਟਵੇਅਰ ਸੰਸਕਰਣ ਏ.ਟੀ.ਪੀ. 2.0 ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਕਿਉਂ ਬੰਦ ਰਹਿਣਗੇ ਡਾਕਘਰ ?
ਡਾਕ ਵਿਭਾਗ ਦੇ ਅਨੁਸਾਰ, ਇਹ ਤਕਨੀਕੀ ਅਪਗ੍ਰੇਡ ਡਿਜੀਟਲ ਸੇਵਾਵਾਂ ਨੂੰ ਬਿਹਤਰ, ਤੇਜ਼ ਅਤੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਨਵੇਂ ਏ.ਟੀ.ਪੀ. 2.0 ਪਲੇਟਫਾਰਮ ਦੀ ਮਦਦ ਨਾਲ, ਗਾਹਕ ਸੁਵਿਧਾਜਨਕ ਅਤੇ ਆਧੁਨਿਕ ਸੇਵਾਵਾਂ ਪ੍ਰਾਪਤ ਕਰ ਸਕਣਗੇ। ਇਸ ਦੌਰਾਨ, ਡੇਟਾ ਮਾਈਗ੍ਰੇਸ਼ਨ, ਸਿਸਟਮ ਟੈਸਟਿੰਗ ਅਤੇ ਹੋਰ ਤਕਨੀਕੀ ਪ੍ਰਕਿਰਿਆਵਾਂ ਕੀਤੀਆਂ ਜਾਣਗੀਆਂ, ਜਿਸ ਕਾਰਨ ਇਨ੍ਹਾਂ ਡਾਕਘਰਾਂ ਨੂੰ ਭਲਕੇ ਇਕ ਦਿਨ ਲਈ ਔਫਲਾਈਨ ਰੱਖਿਆ ਜਾਵੇਗਾ।
ਕਿੱਥੇ-ਕਿੱਥੇ ਰਹੇਗਾ ਅਸਰ ? ਇੱਥੇ ਵੇਖੋ ਬੰਦ ਰਹਿਣ ਵਾਲੇ ਡਾਕਘਰਾਂ ਦੀ ਸੂਚੀ
ਡਾਕ ਵਿਭਾਗ ਨੇ ਕਿਹਾ ਕਿ ਜਿਨ੍ਹਾਂ ਡਾਕਘਰਾਂ ਵਿੱਚ ਇਸ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਜੋ ਭਲਕੇ ਬੰਦ ਰਹਿਣਗੇ ਉਹ ਹਨ:-
ਅਲੀਗੰਜ, ਅਮਰ ਕਲੋਨੀ, ਐਂਡਰਿਊਜ਼ਗੰਜ, ਸੀ.ਜੀ.ਓ. ਕੰਪਲੈਕਸ, ਦਰਗਾਹ ਸ਼ਰੀਫ, ਡਿਫੈਂਸ ਕਲੋਨੀ, ਸਾਕੇਤ ਜ਼ਿਲ੍ਹਾ ਕੋਰਟ ਕੰਪਲੈਕਸ, ਈਸਟ ਆਫ ਕੈਲਾਸ਼, ਗੌਤਮ ਨਗਰ, ਗੋਲਫ ਲਿੰਕ, ਗੁਲਮੋਹਰ ਪਾਰਕ, ਹਰੀ ਨਗਰ ਆਸ਼ਰਮ, ਹਜ਼ਰਤ ਨਿਜ਼ਾਮੂਦੀਨ, ਜੰਗਪੁਰਾ, ਕਸਤੂਰਬਾ ਨਗਰ, ਕ੍ਰਿਸ਼ਨਾ ਮਾਰਕੀਟ, ਲੋਧੀ ਰੋਡ, ਲਾਜਪਤ ਨਗਰ, ਮਾਲਵੀਆ ਨਗਰ, ਨਹਿਰੂ ਨਗਰ, ਪੰਚਸ਼ੀਲ ਐਨਕਲੇਵ, ਸਾਦਿਕ ਨਗਰ, ਸਾਕੇਤ, ਦੱਖਣੀ ਮਾਲਵੀਆ ਨਗਰ, ਸ਼੍ਰੀਨਿਵਾਸਪੁਰੀ ਅਤੇ ਜੀਵਨ ਨਗਰ।












