Homeਖੇਡਾਂਮਾਨ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਈਟ ਮਨੀ ਦਾ ਦੁੱਗਣਾ...

ਮਾਨ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਈਟ ਮਨੀ ਦਾ ਦੁੱਗਣਾ ਕੀਤਾ ਕੋਟਾ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਈਟ ਮਨੀ ਦੇ ਕੋਟੇ ਨੂੰ ਦੁੱਗਣਾ ਕਰਨ ਦਾ ਅਹਿਮ ਫ਼ੈੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ, ਹੁਣ ਖਿਡਾਰੀਆਂ ਨੂੰ 240 ਰੁਪਏ ਦੀ ਬਜਾਏ 480 ਰੁਪਏ ਮਿਲਣਗੇ। ਰਾਜ ਸਰਕਾਰ ਲਗਭਗ ਛੇ ਸਾਲਾਂ ਦੇ ਵਕਫੇ ਤੋਂ ਬਾਅਦ ਖਿਡਾਰੀਆਂ ਦੀ ਡਾਈਟ ਮਨੀ ਵਿੱਚ ਵਾਧਾ ਕਰ ਰਹੀ ਹੈ।

ਵਿੱਤ ਮੰਤਰੀ ਨੇ ਇਸ ਫ਼ੈਸਲੇ ਬਾਰੇ ਦੱਸਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਡਾਈਟ ਮਨੀ ਨੂੰ ਲੈ ਕੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਡਾਈਟ ਮਨੀ ਵਿਚ ਸਿਰਫ਼ 48 ਰੁਪਏ ਦਾ ਹੀ ਵਾਧਾ ਕੀਤਾ ਸੀ। ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਫ਼ੈਸਲਾ ਡਾਈਟ ਨਾਲ ਸਬੰਧਤ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ।

ਸਰਕਾਰ ਦੇ ਇਸ ਕਦਮ ਤਹਿਤ, ਪੰਜਾਬ ਸਰਕਾਰ ਵੱਲੋਂ ਲਗਭਗ 13 ਖੇਡ ਵਿੰਗਾਂ ਵਿਚ ਖਿਡਾਰੀਆਂ ਦੀ ਡਾਈਟ ਲਈ ਠੇਕੇਦਾਰ ਨਿਯੁਕਤ ਕੀਤੇ ਜਾ ਰਹੇ ਹਨ। ਖਿਡਾਰੀ ਦੀ ਲੋੜ ਅਤੇ ਉਹ ਕਿਸ ਖੇਡ ਵਿਚ ਕਿੰਨਾ ਜ਼ੋਰ ਲਗਾਉਂਦਾ ਹੈ, ਇਸ ਦੇ ਅਧਾਰ ‘ਤੇ ਇਕ ਡਾਈਟ ਚਾਰਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਡਾਈਟ ਵਿੱਚ ਪ੍ਰੋਟੀਨ ਸਮੇਤ ਉਹ ਸਭ ਕੁਝ ਸ਼ਾਮਲ ਹੋਵੇਗਾ ਜਿਸ ਦੀ ਖਿਡਾਰੀ ਨੂੰ ਲੋੜ ਹੁੰਦੀ ਹੈ। ਇਸ ਵਾਧੇ ਦੀ ਮੰਗ ਪਿਛਲੇ ਦਿਨੀਂ ਸਰਕਾਰ ਵੱਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਉੱਭਰ ਕੇ ਸਾਹਮਣੇ ਆਈ ਸੀ, ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਮਹਿੰਗਾਈ ਦੇ ਇਸ ਦੌਰ ਵਿਚ 240 ਰੁਪਏ ਵਿਚ ਖਿਡਾਰੀਆਂ ਨੂੰ ਉਚਿਤ ਅਤੇ ਭਰਪੂਰ ਚੀਜ਼ਾਂ ਨਹੀਂ ਮਿਲ ਪਾਉਂਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments