ਲੁਧਿਆਣਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵਿੱਚ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ ਬੋਰਡ ਦੇ 6 ਸੀਨੀਅਰ ਵਾਤਾਵਰਣ ਇੰਜੀਨੀਅਰਾਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਹੁਕਮਾਂ ਅਨੁਸਾਰ ਇੰਜੀਨੀਅਰ ਗੁਰਸ਼ਰਨ ਦਾਸ ਨੂੰ ਜ਼ੋਨਲ ਦਫ਼ਤਰ-1 ਪਟਿਆਲਾ ਤੋਂ ਜ਼ੋਨਲ ਦਫ਼ਤਰ ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ। ਇੰਜੀਨੀਅਰ ਪਰਵੀਨ ਸ਼ਰਮਾ ਦੀ ਮੁੱਖ ਦਫ਼ਤਰ ਅਤੇ ਜ਼ੋਨਲ ਦਫ਼ਤਰ ਨਾਲ ਸਬੰਧਤ ਜ਼ਿੰਮੇਵਾਰੀਆਂ ਵਿੱਚ ਬਦਲਾਅ ਕੀਤਾ ਗਿਆ ਹੈ।
ਉੱਥੇ ਹੀ ਇੰਜੀਨੀਅਰ ਵਿਜੇ ਕੁਮਾਰ ਨੂੰ ਜ਼ੋਨਲ ਦਫ਼ਤਰ-1 ਲੁਧਿਆਣਾ ਤੋਂ ਜ਼ੋਨਲ ਦਫ਼ਤਰ-2 ਲੁਧਿਆਣਾ ਭੇਜਿਆ ਗਿਆ ਹੈ। ਇੰਜੀਨੀਅਰ ਕੁਲਦੀਪ ਸਿੰਘ ਦਾ ਜ਼ੋਨਲ ਦਫ਼ਤਰ-2 ਲੁਧਿਆਣਾ ਤੋਂ ਜ਼ੋਨਲ ਦਫ਼ਤਰ ਅੰਮ੍ਰਿਤਸਰ ਵਿਖੇ ਤਬਾਦਲਾ ਕੀਤਾ ਗਿਆ ਹੈ।
ਇੰਜੀਨੀਅਰ ਰਾਜੀਵ ਗੁਪਤਾ ਦੀ ਪਟਿਆਲਾ ਸਥਿਤ ਜ਼ੋਨਲ ਦਫ਼ਤਰ ਦੇ ਨਾਲ-ਨਾਲ ਡੀ.ਈ.ਸੀ.ਸੀ. ਅਤੇ ਐੱਸ.ਈ.ਏ.ਸੀ. ਨਾਲ ਸਬੰਧਤ ਜ਼ਿੰਮੇਵਾਰੀਆਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਇੰਜੀਨੀਅਰ ਸਮਿਤਾ ਦੀਆਂ ਜਲੰਧਰ ਅਤੇ ਅੰਮ੍ਰਿਤਸਰ ਨਾਲ ਸਬੰਧਤ ਮੌਜੂਦਾ ਜ਼ਿੰਮੇਵਾਰੀਆਂ ਵਿੱਚ ਬਦਲਾਅ ਕਰਦਿਆਂ ਉਨ੍ਹਾਂ ਨੂੰ ਜ਼ੋਨਲ ਦਫ਼ਤਰ-1 ਲੁਧਿਆਣਾ ਵਿਖੇ ਨਵੀਂ ਤਾਇਨਾਤੀ ਦਿੱਤੀ ਗਈ ਹੈ।
