Homeਸੰਸਾਰਅਮਰੀਕਾ 'ਚ ਵੱਡਾ ਜਹਾਜ਼ ਹਾਦਸਾ, 2 ਬੱਚਿਆਂ ਸਮੇਤ 6 ਲੋਕ ਸਮੁੰਦਰ 'ਚ...

ਅਮਰੀਕਾ ‘ਚ ਵੱਡਾ ਜਹਾਜ਼ ਹਾਦਸਾ, 2 ਬੱਚਿਆਂ ਸਮੇਤ 6 ਲੋਕ ਸਮੁੰਦਰ ‘ਚ ਲਾਪਤਾ

ਵਾਸ਼ਿੰਗਟਨ: ਅਮਰੀਕਾ ਦੇ ਮਿਸਿਸਿਪੀ ਤੱਟ ਨੇੜੇ ਇੱਕ ਛੋਟਾ ਸੇਸਨਾ ਜਹਾਜ਼ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ ਦੋ ਬੱਚਿਆਂ ਸਮੇਤ ਕੁੱਲ ਛੇ ਲੋਕ ਸਵਾਰ ਸਨ, ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਹਾਦਸੇ ਤੋਂ ਬਾਅਦ ਅਮਰੀਕੀ ਕੋਸਟ ਗਾਰਡ ਵੱਲੋਂ ਸਮੁੰਦਰ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸੇਸਨਾ ਸੈਂਚੁਰੀਅਨ 210 ਜਹਾਜ਼ ਨਿਊ ਓਰਲੀਨਜ਼ ਲੇਕਫਰੰਟ ਏਅਰਪੋਰਟ ਤੋਂ ਫਲੋਰੀਡਾ ਦੇ ਫੋਰਟ ਮਾਇਰਸ ਸਥਿਤ ਪੇਜ ਫੀਲਡ ਵੱਲ ਜਾ ਰਿਹਾ ਸੀ। ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 3:45 ਵਜੇ ਜਹਾਜ਼ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਰਡਾਰ ਤੋਂ ਗਾਇਬ ਹੋ ਗਿਆ।

FAA ਦੇ ਇੱਕ ਬੁਲਾਰੇ ਮੁਤਾਬਕ ਜਹਾਜ਼ ਪਾਸਕਾਗੌਲਾ ਦੇ ਦੱਖਣ-ਪੱਛਮ ਵਿੱਚ ਹਾਦਸਾਗ੍ਰਸਤ ਹੋਇਆ। ਇੱਕ ਸਥਾਨਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਹਾਜ਼ ਵਿੱਚ ਚਾਰ ਬਾਲਗ ਅਤੇ 8 ਤੋਂ 12 ਸਾਲ ਦੀ ਉਮਰ ਦੇ ਦੋ ਬੱਚੇ ਸਵਾਰ ਸਨ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅਮਰੀਕੀ ਕੋਸਟ ਗਾਰਡ ਨੇ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ। ਟੀਮਾਂ ਹੌਰਨ ਆਈਲੈਂਡ ਤੋਂ ਉੱਤਰ-ਪੂਰਬ ਵੱਲ ਲਗਭਗ ਦੋ ਨੌਟੀਕਲ ਮੀਲ ਦੂਰ ਸਮੁੰਦਰ ਵਿੱਚ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।

ਤਲਾਸ਼ੀ ਮੁਹਿੰਮ ਦੌਰਾਨ ਕੋਸਟ ਗਾਰਡ ਦੇ ਕਰਮਚਾਰੀਆਂ ਨੂੰ ਜਹਾਜ਼ ਦੇ ਕੁਝ ਹਿੱਸੇ, ਇੱਕ ਲਾਈਫ ਰਾਫਟ ਅਤੇ ਤਿੰਨ ਲਾਈਫ ਜੈਕਟਾਂ ਮਿਲੀਆਂ ਹਨ। ਹਾਲਾਂਕਿ, ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਰਿਪੋਰਟਾਂ ਮੁਤਾਬਕ ਰਡਾਰ ਤੋਂ ਗਾਇਬ ਹੋਣ ਤੋਂ ਪਹਿਲਾਂ ਜਹਾਜ਼ ਲਗਭਗ 10 ਹਜ਼ਾਰ ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਹੇਠਾਂ ਵੱਲ ਆ ਰਿਹਾ ਸੀ। ਹਾਲਾਂਕਿ, ਜਹਾਜ਼ ਦੇ ਹਾਦਸੇ ਦਾ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ।

ਹੌਰਨ ਆਈਲੈਂਡ ਇੱਕ ਸੁਰੱਖਿਅਤ ਕੁਦਰਤੀ ਖੇਤਰ ਹੈ, ਜਿੱਥੇ ਸਿਰਫ਼ ਨਿੱਜੀ ਕਿਸ਼ਤੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ। ਇਸ ਕਾਰਨ ਬਚਾਅ ਟੀਮਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੇ ਹਾਦਸੇ ਦੀ ਜਾਣਕਾਰੀ ਮਿਲਣ ਦੀ ਪੁਸ਼ਟੀ ਕੀਤੀ ਹੈ। FAA ਅਤੇ NTSB ਵੱਲੋਂ ਸਾਂਝੇ ਤੌਰ ‘ਤੇ ਜਾਂਚ ਕੀਤੀ ਜਾਵੇਗੀ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਜਹਾਜ਼ ਕਿਹੜੇ ਹਾਲਾਤਾਂ ਵਿੱਚ ਹਾਦਸਾਗ੍ਰਸਤ ਹੋਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments