Homeਯੂਪੀ ਖ਼ਬਰਾਂਕਾਨਪੁਰ ’ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਦੋ ਪਾਇਲਟਾਂ ਦੀ ਮੌਤ

ਕਾਨਪੁਰ ’ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਦੋ ਪਾਇਲਟਾਂ ਦੀ ਮੌਤ

ਕਾਨਪੁਰ : ਕਾਨਪੁਰ ਵਿੱਚ ਇੱਕ ਪਲੇਨ ਕਰੈਸ਼ ਹੋ ਗਿਆ ਹੈ। ਕਾਨਪੁਰ ਦੇ ਗੰਗਾ ਬੈਰਾਜ ਦੇ ਨੇੜੇ ਇੱਕ ਟ੍ਰੇਨਿੰਗ ਵਿਮਾਨ ਦੇ ਡਿੱਗਣ ਦੀ ਸੂਚਨਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਟ੍ਰੇਨਿੰਗ ਵਿਮਾਨ ਹਾਦਸੇ ਦਾ ਸ਼ਿਕਾਰ ਹੋਇਆ ਹੈ। ਕਾਨਪੁਰ ਪੁਲਿਸ ਕਮਿਸ਼ਨਰ ਰਘੁਵੀਰ ਲਾਲ ਦੇ ਅਨੁਸਾਰ ਦੋ ਲੋਕਾਂ ਦੀ ਮੌਤ ਹੋਈ ਹੈ। ਜਿਸ ਵਿੱਚ ਇੱਕ ਪਾਇਲਟ ਸਚਿਨ ਭਾਟੀਆ ਅਤੇ ਇੱਕ ਟ੍ਰੇਨੀ ਪਾਇਲਟ ਦੀ ਮੌਤ ਹੋਈ ਹੈ।

ਇੰਜਣ ਹੋਇਆ ਫੇਲ੍ਹ?

ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮਲਬਾ ਹਟਾਇਆ ਜਾ ਰਿਹਾ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਇੰਜਣ ਫੇਲ੍ਹ ਹੋਣਾ ਹੋ ਸਕਦਾ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਜਹਾਜ਼ ਇੱਕ ਨਿਯਮਤ ਸਿਖਲਾਈ ਮਿਸ਼ਨ ‘ਤੇ ਸੀ। ਜਹਾਜ਼ ਇੱਕ ਟਵਿਨ-ਇੰਜਨ, ਚਾਰ ਸੀਟਾਂ ਵਾਲਾ ਟ੍ਰੇਨਿੰਗ ਏਅਰਕ੍ਰਾਫ਼ਟ ਸੀ।

ਮੁੱਖ ਮੰਤਰੀ ਯੋਗੀ ਨੇ ਪ੍ਰਗਟ ਕੀਤਾ ਦੁੱਖ  

ਕਾਨਪੁਰ ਵਿੱਚ ਜਹਾਜ਼ ਹਾਦਸੇ ਦੀ ਘਟਨਾ ‘ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਣ ਲਈ ਅਰਦਾਸ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments