Homeਸੰਸਾਰਜ਼ਿੰਬਾਬਵੇ ’ਚ ਵੱਡਾ ਹੈਲੀਕਾਪਟਰ ਹਾਦਸਾ, ਮਸ਼ਹੂਰ ਕਾਰੋਬਾਰੀ ਤੇ ਪਤਨੀ ਸਮੇਤ 6 ਲੋਕਾਂ...

ਜ਼ਿੰਬਾਬਵੇ ’ਚ ਵੱਡਾ ਹੈਲੀਕਾਪਟਰ ਹਾਦਸਾ, ਮਸ਼ਹੂਰ ਕਾਰੋਬਾਰੀ ਤੇ ਪਤਨੀ ਸਮੇਤ 6 ਲੋਕਾਂ ਦੀ ਮੌਤ

ਹਰਾਰੇ: ਜ਼ਿੰਬਾਬਵੇ ਵਿੱਚ ਬੀਤੀ ਸ਼ਾਮ ਇੱਕ ਹੈਲੀਕਾਪਟਰ ਹਾਦਸੇ ਨੇ ਦਹਿਸ਼ਤ ਪੈਦਾ ਕਰ ਦਿੱਤੀ। ਮਰੋਂਡੇਰਾ ਦੇ ਦਿਹਾਤੀ ਇਲਾਕੇ ਵਿੱਚ ਹੋਏ ਇਸ ਹਾਦਸੇ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਵਿੱਚ ਜ਼ਿੰਬਾਬਵੇ ਦੇ ਜਾਣੇ-ਪਛਾਣੇ ਕਾਰੋਬਾਰੀ ਵਿਕਨੈੱਲ ਚਿਵਾਯੋ, ਜਿਨ੍ਹਾਂ ਨੂੰ ‘ਸਰ ਵਿਕਨੈੱਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਅਤੇ ਉਨ੍ਹਾਂ ਦੀ ਪਤਨੀ ਲੂਸੀ ਮੁਤੇਕੇ ਵੀ ਸ਼ਾਮਲ ਹਨ। ਹਾਲਾਂਕਿ, ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਅਜੇ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਸ਼ਾਮ ਵੇਲੇ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਹੈਲੀਕਾਪਟਰ ਮਰੋਂਡੇਰਾ ਦੇ ਪੇਂਡੂ ਇਲਾਕੇ ਵਿੱਚ ਸ਼ਾਮ ਕਰੀਬ 5 ਵਜੇ ਹਾਦਸਾਗ੍ਰਸਤ ਹੋਇਆ। ਇਹ ਸਥਾਨ ਰਾਜਧਾਨੀ ਹਰਾਰੇ ਤੋਂ ਪੂਰਬ ਵੱਲ ਸਥਿਤ ਹੈ।

ਜ਼ਿੰਬਾਬਵੇ ਸਰਕਾਰ ਦੇ ਬੁਲਾਰੇ ਨਿਕ ਮੰਗਵਾਨਾ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਦੋ ਪਾਇਲਟਾਂ ਸਮੇਤ ਕੁੱਲ 6 ਵਿਅਕਤੀ ਸਵਾਰ ਸਨ। ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦੀ ਜਾਨ ਨਹੀਂ ਬਚ ਸਕੀ।

ਲਾਸ਼ਾਂ ਦੀ ਪਛਾਣ ਲਈ ਕਾਰਵਾਈ ਜਾਰੀ

ਜ਼ਿੰਬਾਬਵੇ ਰਿਪਬਲਿਕ ਪੁਲਿਸ ਦੇ ਬੁਲਾਰੇ ਪਾਲ ਨਿਆਥੀ ਮੁਤਾਬਕ ਹਾਦਸਾ ਇੰਨਾ ਗੰਭੀਰ ਸੀ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਇਸ ਕਾਰਨ ਪੁਲਸ ਵੱਲੋਂ ਮ੍ਰਿਤਕਾਂ ਦੀ ਪਛਾਣ ਦੀ ਅਧਿਕਾਰਤ ਪ੍ਰਕਿਰਿਆ ਕੀਤੀ ਜਾ ਰਹੀ ਹੈ।

ਉੱਧਰ, ਸਥਾਨਕ ਮੀਡੀਆ ਸੰਸਥਾਵਾਂ ਵੱਲੋਂ ਵਿਕਨੈੱਲ ਚਿਵਾਯੋ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਦੀ ਰਿਪੋਰਟ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਪਛਾਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਸ ਸਬੰਧੀ ਪੂਰੀ ਪੁਸ਼ਟੀ ਹੋਵੇਗੀ।

ਹਾਦਸੇ ਦੇ ਕਾਰਨਾਂ ਦੀ ਜਾਂਚ

ਫਿਲਹਾਲ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਂਚ ਏਜੰਸੀਆਂ ਵੱਲੋਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments