Home ਸੰਸਾਰ ਚੀਨ ਦੇ ਉੱਤਰੀ ਪ੍ਰਾਂਤ ਸ਼ਾਂਕਸੀ ਦੀ ਇੱਕ ਕੋਲਾ ਖਾਣ ‘ਚ ਵੱਡਾ ਧਮਾਕਾ,...

ਚੀਨ ਦੇ ਉੱਤਰੀ ਪ੍ਰਾਂਤ ਸ਼ਾਂਕਸੀ ਦੀ ਇੱਕ ਕੋਲਾ ਖਾਣ ‘ਚ ਵੱਡਾ ਧਮਾਕਾ, 8 ਦੀ ਮੌਤ

0

ਬੀਜਿੰਗ: ਚੀਨ ਦੇ ਉੱਤਰੀ ਪ੍ਰਾਂਤ ਸ਼ਾਂਕਸੀ ਦੀ ਇੱਕ ਕੋਲਾ ਖਾਣ ਵਿੱਚ ਧਮਾਕੇ ਦੇ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 38 ਮਜ਼ਦੂਰ ਹੁਣ ਵੀ ਖਾਣ ਵਿੱਚ ਫਸੇ ਹੋਏ ਹਨ । ਸਰਕਾਰੀ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ, ਚਾਂਗਜ਼ੀ ਸ਼ਹਿਰ ਦੀ ਲਿਊਸ਼ੇਨਯੂ ਕੋਲਾ ਖਾਣ ਵਿੱਚ ਇਹ ਹਾਦਸਾ ਬੀਤੀ ਸ਼ਾਮ ਨੂੰ ਵਾਪਰਿਆ । ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਲਗਭਗ 247 ਮਜ਼ਦੂਰ ਖਾਣ ਵਿੱਚ ਕੰਮ ਕਰ ਰਹੇ ਸਨ । ਅੱਜ ਸਵੇਰ ਤੱਕ 201 ਮਜ਼ਦੂਰਾਂ ਨੂੰ ਬਚਾ ਲਿਆ ਗਿਆ । ਸ਼ਿਨਹੂਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਚਾਈਨਾ ਸ਼ਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਾਪਤਾ ਕਾਮਿਆਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੇ ਹੁਕਮ ਦਿੱਤੇ ਹਨ। ਇਸਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਵੀ ਮੰਗ ਕੀਤੀ ਹੈ। ਸ਼ਿਨਹੂਆ ਪ੍ਰਾਂਤ ਨੂੰ ਚੀਨ ਦਾ ਮੁੱਖ ਕੋਲਾ ਉਤਪਾਦਕ ਮੰਨਿਆ ਜਾਂਦਾ ਹੈ। ਯੂਨਾਨ ਤੋਂ ਵੱਡਾ ਇਹ ਸੂਬਾ, ਲਗਭਗ 34 ਮਿਲੀਅਨ ਦੀ ਆਬਾਦੀ ਵਾਲਾ ਹੈ। ਪਿਛਲੇ ਸਾਲ, 1.3 ਬਿਲੀਅਨ ਟਨ ਕੋਲਾ ਕੱਢਿਆ ਗਿਆ ਸੀ, ਜੋ ਕਿ ਚੀਨ ਦੇ ਕੁੱਲ ਉਤਪਾਦਨ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version