Home ਹਰਿਆਣਾ ਘਰ ‘ਚ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਧਮਾਕਾ , 80 ਹਜ਼ਾਰ...

ਘਰ ‘ਚ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਧਮਾਕਾ , 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਪਿਓ-ਧੀ ਝੁਲਸੇ

0

ਫਤਿਹਾਬਾਦ : ਹਰਿਆਣਾ ਦੇ ਫਤਿਹਾਬਾਦ ‘ਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਅੱਗ ਲੱਗਣ ਕਾਰਨ ਪਿਓ-ਧੀ ਝੁਲਸ ਗਏ। ਇਸ ਤੋਂ ਇਲਾਵਾ ਘਰ ਵਿੱਚ ਰੱਖੀ ਕਰੀਬ 80 ਹਜ਼ਾਰ ਰੁਪਏ ਦੀ ਨਕਦੀ, ਇਲੈਕਟ੍ਰਾਨਿਕ ਸਾਮਾਨ, ਘਰੇਲੂ ਸਾਮਾਨ ਅਤੇ ਲੈਪਟਾਪ ਵੀ ਸੜ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਚੀ ਰੋਡ ’ਤੇ ਸਥਿਤ ਕੰਬੋਜ ਮੁਹੱਲੇ ਵਿੱਚ ਵਾਪਰੀ। ਹਾਦਸੇ ਵਿੱਚ ਕਾਲਾਰਾਮ ਕੰਬੋਜ ਅਤੇ ਉਨ੍ਹਾਂ ਦੀ 18 ਸਾਲਾ ਬੇਟੀ ਮਮਤਾ ਬੁਰੀ ਤਰ੍ਹਾਂ ਝੁਲਸ ਗਏ। ਕਾਲਾਰਾਮ ਕੰਬੋਜ ਨੇ ਦੱਸਿਆ ਕਿ ਅੱਜ ਭਾਵ ਮੰਗਲਵਾਰ ਸਵੇਰੇ ਉਹ ਚਾਹ ਬਣਾਉਣ ਲਈ ਰਸੋਈ ਗਿਆ ਸੀ। ਜਿਵੇਂ ਹੀ ਮਾਚਿਸ ਦੀ ਡੱਬੀ ਜਗਾਈ ਤਾਂ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੇ ਨਾਲ ਹੀ ਅੱਗ ਲੱਗ ਗਈ। ਉਸ ਦਾ ਰੌਲਾ ਸੁਣ ਕੇ ਉਸ ਦੀ ਬੇਟੀ ਮਮਤਾ ਵੀ ਦੌੜ ਆਈ। ਉਸ ਦੀ ਬੇਟੀ ਵੀ ਅੱਗ ਵਿਚ ਝੁਲਸ ਗਈ। ਪਿਓ-ਧੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version