Home ਹਰਿਆਣਾ ਹਾਈਵੇਅ ‘ਤੇ ਪਾਣੀਪਤ ਦੇ ਫੈਕਟਰੀ ਮਾਲਕ ਸਮੇਤ ਦੋ ਦੀ ਹੋਈ ਮੌਤ

ਹਾਈਵੇਅ ‘ਤੇ ਪਾਣੀਪਤ ਦੇ ਫੈਕਟਰੀ ਮਾਲਕ ਸਮੇਤ ਦੋ ਦੀ ਹੋਈ ਮੌਤ

0

ਪਾਣੀਪਤ : ਹਰਿਦੁਆਰ ਘੁੰਮਣ ਜਾ ਰਹੇ ਪਾਣੀਪਤ ਦੇ ਫੈਕਟਰੀ ਮਾਲਕ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਕਾਰਪੀਓ ਗੱਡੀ ਬੀਤੀ ਸਵੇਰ ਉੱਤਰ ਪ੍ਰਦੇਸ਼ ਦੇ ਕੈਰਾਨਾ ‘ਚ ਪਾਣੀਪਤ-ਖਤਿਮਾ ਹਾਈਵੇਅ ਦੇ ਬਾਈਪਾਸ ਫਲਾਈਓਵਰ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਘਟਨਾ ਵਿੱਚ ਫੈਕਟਰੀ ਮਾਲਕ ਅਤੇ ਇੱਕ ਮਜ਼ਦੂਰ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫ਼ਤਾਰ ਸਕਾਰਪੀਓ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ 4 ਵਾਰ ਪਲਟਣ ਤੋਂ ਬਾਅਦ ਕਰੀਬ 100 ਮੀਟਰ ਤੱਕ ਘਸੀਟ ਗਈ। ਇਸ ਹਾਦਸੇ ਵਿੱਚ ਸਕਾਰਪੀਓ ਗੱਡੀ ਚਲਾ ਰਹੇ ਫੈਕਟਰੀ ਮਾਲਕ ਸੰਦੀਪ ਕੁਮਾਰ ਦੁਹਾਨ (40) ਅਤੇ ਮਜ਼ਦੂਰ ਅੰਕਿਤ (22) ਦੀ ਮੌਤ ਹੋ ਗਈ, ਜਦੋਂਕਿ ਫੈਕਟਰੀ ਵਿੱਚ ਕੰਮ ਕਰਨ ਵਾਲਾ ਮੇਜਰ ਅਤੇ ਆਤਿਸ਼ ਗੰਭੀਰ ਜ਼ਖ਼ਮੀ ਹੋ ਗਏ।

ਦੋਵਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਚ ਕੇਂਦਰ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ‘ਚ ਫਸੇ ਚਾਰ ਲੋਕਾਂ ਨੂੰ ਬਾਹਰ ਕੱਢਿਆ।

NO COMMENTS

LEAVE A REPLY

Please enter your comment!
Please enter your name here

Exit mobile version