Homeਪੰਜਾਬਜਲੰਧਰ ਪੁਲਿਸ ਕਮਿਸ਼ਨਰੇਟ 'ਚ ਕੀਤਾ ਗਿਆ ਵੱਡਾ ਪ੍ਰਸ਼ਾਸਨਿਕ ਫੇਰਬਦਲ

ਜਲੰਧਰ ਪੁਲਿਸ ਕਮਿਸ਼ਨਰੇਟ ‘ਚ ਕੀਤਾ ਗਿਆ ਵੱਡਾ ਪ੍ਰਸ਼ਾਸਨਿਕ ਫੇਰਬਦਲ

ਜਲੰਧਰ: ਜਲੰਧਰ ਪੁਲਿਸ ਕਮਿਸ਼ਨਰੇਟ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਈ ਥਾਣਿਆਂ ਦੇ ਇੰਚਾਰਜਾਂ ਦੇ ਤਬਾਦਲੇ ਕਰਕੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਤਬਾਦਲਿਆਂ ਤਹਿਤ ਥਾਣਾ ਪੱਧਰ ‘ਤੇ ਅਧਿਕਾਰੀਆਂ ਦੀਆਂ ਤਾਇਨਾਤੀਆਂ ‘ਚ ਬਦਲਾਅ ਕੀਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੂੰ ਹੁਣ ਥਾਣਾ ਨੰਬਰ 8 ਦਾ ਇੰਚਾਰਜ ਲਾਇਆ ਗਿਆ ਹੈ। ਥਾਣਾ ਨੰਬਰ 5 ਦੇ ਇੰਚਾਰਜ ਜਗਦੀਸ਼ ਨੂੰ ਥਾਣਾ ਨੰਬਰ 3 ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਇਸੇ ਤਰ੍ਹਾਂ ਥਾਣਾ ਬਾਰਾਂਦਰੀ ਦੇ ਰਵਿੰਦਰ ਕੁਮਾਰ ਨੂੰ ਡੀ.ਸੀ.ਪੀ. ਸਪੈਸ਼ਲ ਬਰਾਂਚ ਲਾਇਆ ਗਿਆ ਹੈ। ਥਾਣਾ ਨੰਬਰ 8 ਦੇ ਇੰਚਾਰਜ ਸਾਹਿਲ ਚੌਧਰੀ ਨੂੰ ਹੁਣ ਥਾਣਾ ਬਾਰਾਂਦਰੀ ਦਾ ਇੰਚਾਰਜ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਸੀ.ਆਈ.ਏ. ਇੰਚਾਰਜ ਸੁਰਿੰਦਰ ਨੂੰ ਰਾਮਾਮੰਡੀ ਥਾਣੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਰਾਮਾਮੰਡੀ ਇੰਚਾਰਜ ਜਸਪਾਲ ਸਿੰਘ ਨੂੰ ਥਾਣਾ ਨੰਬਰ 1 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਪੁਲਿਸ ਕਮਿਸ਼ਨਰੇਟ ਵੱਲੋਂ ਕੀਤੇ ਗਏ ਇਨ੍ਹਾਂ ਤਬਾਦਲਿਆਂ ਤੋਂ ਬਾਅਦ ਹੁਣ ਸਬੰਧਤ ਅਧਿਕਾਰੀ ਆਪਣੇ-ਆਪਣੇ ਨਵੇਂ ਥਾਣਿਆਂ ਵਿੱਚ ਚਾਰਜ ਸੰਭਾਲਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments