Homeਪੰਜਾਬਵੱਡੀ ਕਾਰਵਾਈ : ਪਠਾਨਕੋਟ ਦੇ ਹਸਪਤਾਲ ਤੋਂ ਡਾ. ਰਈਸ ਅਹਿਮਦ ਨਾਮਕ ਡਾਕਟਰ...

ਵੱਡੀ ਕਾਰਵਾਈ : ਪਠਾਨਕੋਟ ਦੇ ਹਸਪਤਾਲ ਤੋਂ ਡਾ. ਰਈਸ ਅਹਿਮਦ ਨਾਮਕ ਡਾਕਟਰ ਗ੍ਰਿਫ਼ਤਾਰ

ਪਠਾਨਕੋਟ: ਦਿੱਲੀ ਬੰਬ ਧਮਾਕਿਆਂ ਦੀ ਜਾਂਚ ਦੌਰਾਨ ਸੁਰੱਖਿਆ ਏਜੰਸੀ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸੂਤਰਾਂ ਅਨੁਸਾਰ, ਏਜੰਸੀ ਦੀ ਟੀਮ ਨੇ ਪਠਾਨਕੋਟ ਦੇ ਇਕ ਪ੍ਰਾਈਵੇਟ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾ. ਰਈਸ ਅਹਿਮਦ ਨਾਮਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਡਾਕਟਰ ਜੰਮੂ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਡਾ. ਰਈਸ ਅਹਿਮਦ 2020 ਤੋਂ 2021 ਤੱਕ ਫਰੀਦਾਬਾਦ ਦੀ ਏ.ਐਲ. ਫਲਾਹ ਯੂਨੀਵਰਸਿਟੀ ਵਿੱਚ ਕੰਮ ਕਰਦਾ ਰਿਹਾ ਅਤੇ ਉਥੇ ਦੇ ਕਈ ਡਾਕਟਰਾਂ ਨਾਲ ਉਸਦਾ ਲਗਾਤਾਰ ਸੰਪਰਕ ਬਣਿਆ ਹੋਇਆ ਸੀ। ਸਭ ਤੋਂ ਚੁਣੌਤੀਪੂਰਨ ਗੱਲ ਇਹ ਹੈ ਕਿ ਉਹ ਦਿੱਲੀ ਧਮਾਕਿਆਂ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਵੀ ਲਿੰਕ ਵਿੱਚ ਸੀ। ਇਸ ਸੰਪਰਕ ਨੇ ਸੁਰੱਖਿਆ ਏਜੰਸੀ ਦਾ ਧਿਆਨ ਇਸ ਵੱਲ ਖਿੱਚਿਆ। ਏਜੰਸੀ ਡਾਕਟਰ ਨੂੰ ਪਠਾਨਕੋਟ ਤੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments