Homeਯੂਪੀ ਖ਼ਬਰਾਂਯੂਪੀ ਸਰਕਾਰ ਦਾ ਵੱਡਾ ਐਕਸ਼ਨ, ਇੱਕੋ ਝਟਕੇ 'ਚ 55 PCS ਅਧਿਕਾਰੀਆਂ ਦੇ...

ਯੂਪੀ ਸਰਕਾਰ ਦਾ ਵੱਡਾ ਐਕਸ਼ਨ, ਇੱਕੋ ਝਟਕੇ ‘ਚ 55 PCS ਅਧਿਕਾਰੀਆਂ ਦੇ ਤਬਾਦਲੇ

ਲਖਨਊ: ਉੱਤਰ ਪ੍ਰਦੇਸ਼ ਵਿੱਚ ਪ੍ਰਸ਼ਾਸਨਿਕ ਪੱਧਰ ‘ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਦੇਰ ਰਾਤ 55 PCS ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਕਈ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਤਬਾਦਲਾ ਸੂਚੀ ਵਿੱਚ ਉਪ ਜ਼ਿਲ੍ਹਾ ਮੈਜਿਸਟਰੇਟ (SDM) ਤੋਂ ਲੈਕੇ ਵਿਕਾਸ ਅਥਾਰਟੀਆਂ, ਨਗਰ ਨਿਗਮਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।

ਇਸ ਪ੍ਰਸ਼ਾਸਨਿਕ ਫੇਰਬਦਲ ਨਾਲ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਮੇਰਠ, ਸਹਾਰਨਪੁਰ, ਮੁਰਾਦਾਬਾਦ, ਅਲੀਗੜ੍ਹ ਅਤੇ ਵਾਰਾਣਸੀ ਸਮੇਤ ਕਈ ਅਹਿਮ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਗਈਆਂ ਹਨ।

ਇਨ੍ਹਾਂ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ

ਜਾਰੀ ਹੁਕਮਾਂ ਅਨੁਸਾਰ ਮੇਰਠ ਵਿਕਾਸ ਅਥਾਰਟੀ ਦੇ ਸਕੱਤਰ ਬ੍ਰਿਜੇਸ਼ ਕੁਮਾਰ ਸਿੰਘ ਨੂੰ ਨੋਇਡਾ ਵਿੱਚ ਵਿਸ਼ੇਸ਼ ਕਾਰਜ ਅਧਿਕਾਰੀ (OSD) ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨੋਇਡਾ ਦੇ OSD ਕ੍ਰਾਂਤੀ ਸ਼ੇਖਰ ਸਿੰਘ ਨੂੰ ਦਾਦਰੀ-ਨੋਇਡਾ-ਗਾਜ਼ੀਆਬਾਦ ਨਿਵੇਸ਼ ਖੇਤਰ ਅਤੇ ਬੁਲੰਦਸ਼ਹਿਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਗ੍ਰੇਟਰ ਨੋਇਡਾ ਦੇ OSD ਅਜੇ ਕੁਮਾਰ ਸ਼ਰਮਾ ਨੂੰ ਅਲੀਗੜ੍ਹ ਦਾ SDM ਬਣਾਇਆ ਗਿਆ ਹੈ। ਵਿਵੇਕ ਕੁਮਾਰ ਮਿਸ਼ਰਾ ਨੂੰ ਪ੍ਰਯਾਗਰਾਜ ਵਿਕਾਸ ਅਥਾਰਟੀ ਦਾ ਸਕੱਤਰ ਅਤੇ ਲਖਨਊ ਵਿਕਾਸ ਅਥਾਰਟੀ ਦੇ ਸਕੱਤਰ ਸੁਸ਼ੀਲ ਪ੍ਰਤਾਪ ਸਿੰਘ ਨੂੰ ਗਾਜ਼ੀਆਬਾਦ ਵਿਕਾਸ ਅਥਾਰਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ

ਤਬਾਦਲਾ ਸੂਚੀ ਅਨੁਸਾਰ ਮੁਰਾਦਾਬਾਦ ਨਗਰ ਨਿਗਮ ਤੋਂ ਰਾਮਵੀਰ ਸਿੰਘ ਅਤੇ ਗ੍ਰੇਟਰ ਨੋਇਡਾ ਤੋਂ ਅਜੇ ਕੁਮਾਰ ਸ਼ਰਮਾ ਨੂੰ ਅਲੀਗੜ੍ਹ ਵਿੱਚ SDM ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਵਾਰਾਣਸੀ ਨਗਰ ਨਿਗਮ ਵਿੱਚ ਤਾਇਨਾਤ ਅਨਿਲ ਕੁਮਾਰ ਯਾਦਵ ਨੂੰ ਮੁਜ਼ੱਫਰਨਗਰ ਦਾ SDM ਬਣਾਇਆ ਗਿਆ ਹੈ। ਡਾ. ਗਜੇਂਦਰ ਪਾਲ ਸਿੰਘ ਨੂੰ ਅਲੀਗੜ੍ਹ ਤੋਂ ਬਲਰਾਮਪੁਰ ਅਤੇ ਮਾਧਵ ਉਪਾਧਿਆਏ ਨੂੰ ਮੁਰਾਦਾਬਾਦ ਤੋਂ ਹਰਦੋਈ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ ਜੋਤਸਨਾ ਨੂੰ ਜੌਨਪੁਰ ਤੋਂ ਹਾਪੁੜ ਅਤੇ ਰਮੇਸ਼ ਚੰਦਰ ਪਾਂਡੇ ਨੂੰ ਹਾਪੁੜ ਤੋਂ ਜੌਨਪੁਰ ਤਬਦੀਲ ਕੀਤਾ ਗਿਆ ਹੈ।

ਹੋਰ ਅਹਿਮ ਨਿਯੁਕਤੀਆਂ

ਹੋਰ ਤਬਾਦਲਿਆਂ ਤਹਿਤ ਆਕਾਸ਼ ਕੁਮਾਰ ਨੂੰ ਲਖਨਊ ਤੋਂ ਬਹਿਰਾਇਚ, ਸੰਦੀਪ ਕੁਮਾਰ ਤਿਵਾੜੀ ਨੂੰ ਪ੍ਰਯਾਗਰਾਜ ਤੋਂ ਮੁਰਾਦਾਬਾਦ ਅਤੇ ਰਿਸ਼ੀਕਾਂਤ ਰਾਜਵੰਸ਼ੀ ਨੂੰ ਬਲੀਆ ਤੋਂ ਬਾਂਦਾ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ (ਨਿਆਇਕ) ਨਿਯੁਕਤ ਕੀਤਾ ਗਿਆ ਹੈ।

ਅਪੂਰਵਾ ਯਾਦਵ ਨੂੰ ਮੁਜ਼ੱਫਰਨਗਰ ਤੋਂ ਦਿਵਿਆਂਗਜਨ ਸ਼ਕਤੀਕਰਨ ਡਾਇਰੈਕਟੋਰੇਟ ਵਿੱਚ ਡਿਪਟੀ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਯੁੱਧਿਆ ਅਤੇ ਵਾਰਾਣਸੀ ਵਿੱਚ ਵੀ ਬਦਲੀਆਂ

ਅਯੁੱਧਿਆ ਤੀਰਥ ਵਿਕਾਸ ਪ੍ਰੀਸ਼ਦ ਵਿੱਚ ਗਿਆਨ ਚੰਦਰ ਗੁਪਤਾ ਨੂੰ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ (Joint CEO) ਅਤੇ ਆਲੋਕ ਕੁਮਾਰ ਵਰਮਾ ਨੂੰ ਅਯੁੱਧਿਆ ਵਿਕਾਸ ਅਥਾਰਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸੁਨੰਦੂ ਸੁਧਾਕਰਨ ਨੂੰ ਬਸਤੀ ਦਾ ਵਧੀਕ ਜ਼ਿਲ੍ਹਾ ਮੈਜਿਸਟਰੇਟ (ਵਿੱਤ ਅਤੇ ਮਾਲ) ਅਤੇ ਅਮੇਠੀ ਵਿੱਚ ਤਾਇਨਾਤ ਜਯੋਤੀ ਸਿੰਘ ਨੂੰ ਵਾਰਾਣਸੀ ਮੰਡਲ ਵਿੱਚ ਵਧੀਕ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਨ੍ਹਾਂ ਤੋਂ ਇਲਾਵਾ ਖੇਡ ਡਾਇਰੈਕਟੋਰੇਟ, ਘੱਟ ਗਿਣਤੀ ਭਲਾਈ ਵਿਭਾਗ, ਸਹਿਕਾਰੀ ਖੰਡ ਮਿੱਲ ਸੰਘ ਅਤੇ ਚੋਣ ਦਫ਼ਤਰ ਵਿੱਚ ਵੀ ਕਈ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments