Home ਪੰਜਾਬ ਲੁਧਿਆਣਾ ਦੇ ਜ਼ੋਨ-ਸੀ ਖੇਤਰ ‘ਚ 8 ਥਾਵਾਂ ’ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ...

ਲੁਧਿਆਣਾ ਦੇ ਜ਼ੋਨ-ਸੀ ਖੇਤਰ ‘ਚ 8 ਥਾਵਾਂ ’ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ

0

ਲੁਧਿਆਣਾ: ਨਗਰ ਨਿਗਮ ਨੇ ਜ਼ੋਨ-ਸੀ ਖੇਤਰ ‘ਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ 2 ਦਿਨ ਪਹਿਲਾਂ ਕਮਿਸ਼ਨਰ ਏ.ਟੀ.ਪੀ. ਰਣਧੀਰ ਸਿੰਘ ਨੂੰ ਨੋਟਿਸ ਜਾਰੀ ਕਰਨ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨੋਟਿਸ ਵਿੱਚ ਉਨ੍ਹਾਂ ਨੂੰ ਨਾਜਾਇਜ਼ ਬਿਲਡਿੰਗਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਾ ਕਰਨ ਲਈ ਤਾੜਨਾ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਡਿਊਟੀ ਵਿੱਚ ਕੁਤਾਹੀ ਕਰਨ ਕਾਰਨ ਨਗਰ ਨਿਗਮ ਦਾ ਅਕਸ ਖਰਾਬ ਹੋ ਰਿਹਾ ਹੈ ਅਤੇ ਇਸ ਨਾਲ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।

ਇਸ ਮਾਮਲੇ ਵਿੱਚ ਉਕਤ ਏ.ਟੀ.ਪੀ ਨੂੰ ਸੋਮਵਾਰ ਨੂੰ ਜੁਆਇੰਟ ਕਮਿਸ਼ਨਰ ਵੱਲੋਂ ਮੰਗੀ ਗਈ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਜ਼ੋਨ-ਸੀ ਖੇਤਰ ਵਿੱਚ 8 ਥਾਵਾਂ ’ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਨਗਰ ਨਿਗਮ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਬਿਨਾਂ ਮਨਜ਼ੂਰੀ ਤੋਂ ਬਣੀਆਂ ਇਮਾਰਤਾਂ ਨੂੰ ਢਾਹੁਣ ਦੀਆਂ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਹਨ।

ਇਨ੍ਹਾਂ ਇਲਾਕਿਆਂ ਵਿੱਚ ਹੋਈ ਕਾਰਵਾਈ
-33 ਫੁੱਟ ਰੋਡ

-ਸਟਾਰ ਰੋਡ

-ਜਸਪਾਲ ਬੰਗੜ

-ਸਤਿਸੰਗ ਰੋਡ

-ਹੀਰੋ ਸੁਮਨ ਰੋਡ

ਪਿਕ ਐਂਡ ਚੁਜ਼ ਦੇ ਲੱਗੇ ਦੋਸ਼
ਨਗਰ ਨਿਗਮ ਵੱਲੋਂ ਜ਼ੋਨ-ਸੀ ਖਾਸ ਕਰਕੇ ਹਲਕਾ ਦੱਖਣੀ ਖੇਤਰ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਪਿਕ ਐਂਡ ਚੁਜ਼ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਸਬੰਧੀ ਉੱਚ ਅਧਿਕਾਰੀਆਂ ਤੱਕ ਪਹੁੰਚੀ ਸ਼ਿਕਾਇਤ ਵਿੱਚ ਪਿੱਪਲ ਚੌਕ, ਸਤਿਸੰਗ ਘਰ ਦੇ ਸਾਹਮਣੇ ਬਣ ਰਹੀ ਬਹੁਮੰਜ਼ਿਲਾ ਇਮਾਰਤ ਦੀ ਫੋਟੋ ਵੀ ਲਗਾਈ ਗਈ ਹੈ ਜਿੱਥੋਂ ਇੰਸਪੈਕਟਰ ਕਮਲ ਧੀਰ ਬਿਨਾਂ ਕੋਈ ਕਾਰਵਾਈ ਕੀਤੇ ਵਾਪਸ ਚਲੇ ਗਏ। ਇਸੇ ਤਰ੍ਹਾਂ ਡਾਬਾ ਦੀ 33 ਫੁੱਟੀ ਰੋਡ ਗਿਆਸਪੁਰਾ ਦੀ ਮੌਜੀ ਕਲੋਨੀ ਵਿੱਚ ਮਾਤਾ ਰਾਣੀ ਮੰਦਰ ਵਾਲੀ ਗਲੀ ਵਿੱਚ ਬਣ ਰਹੀਆਂ ਇਮਾਰਤਾਂ ਦਾ ਮੁੱਦਾ ਉਠਾਇਆ ਗਿਆ।

ਇਨ੍ਹਾਂ ਇਮਾਰਤਾਂ ਵਿੱਚ ਹਾਊਸ ਲੇਨ ਜਾਂ ਪਾਰਕਿੰਗ ਲਈ ਕੋਈ ਥਾਂ ਨਹੀਂ ਛੱਡੀ ਗਈ ਅਤੇ ਓਵਰ ਕਵਰੇਜ ਹੋਣ ਕਾਰਨ ਇਹ ਇਮਾਰਤਾਂ ਨਾਨ-ਕੰਪਾਊਂਡੇਬਲ ਸ਼੍ਰੇਣੀ ਵਿੱਚ ਆਉਂਦੀਆਂ ਹਨ ਅਤੇ ਕੋਈ ਕਾਰਵਾਈ ਕਰਨ ਦੀ ਬਜਾਏ ਨਗਰ ਨਿਗਮ ਜ਼ੋਨ-ਸੀ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ’ਤੇ ਦਿਖਾਵੇ ਲਈ ਛੋਟੀਆਂ ਦੁਕਾਨਾਂ ਜਾਂ ਮਕਾਨਾਂ ਨੂੰ ਢਾਹੁਣ ਦੇ ਦੋਸ਼ ਲਾਏ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version