Home ਰਾਜਸਥਾਨ ਸੰਘਣੀ ਧੁੰਦ ਕਾਰਨ ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ ਵੱਡਾ ਹਾਦਸਾ, 25 ਯਾਤਰੀ...

ਸੰਘਣੀ ਧੁੰਦ ਕਾਰਨ ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ ਵੱਡਾ ਹਾਦਸਾ, 25 ਯਾਤਰੀ ਜ਼ਖ਼ਮੀ

0

ਰਾਜਸਥਾਨ : ਰਾਜਸਥਾਨ ਦੇ ਕੋਟਪੂਤਲੀ ਕਸਬੇ ਦੇ ਨੇੜੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਦੇ ਕਾਰਨ ਰਾਜਸਥਾਨ ਰੋਡਵੇਜ਼ ਦੀ ਬੱਸ ਦੀ ਇੱਕ ਪਿਕਅਪ ਵਾਹਨ ਨਾਲ ਟੱਕਰ ਹੋ ਗਈ, ਜਿਸ ਨਾਲ ਬੱਸ ਵਿੱਚ ਸਵਾਰ ਘੱਟੋ-ਘੱਟ 25 ਯਾਤਰੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਪਾਵਟਾ ਦੇ ਨੇੜੇ ਹੋਇਆ ਅਤੇ ਟੱਕਰ ਦੇ ਬਾਅਦ ਬੱਸ ‘ਡਿਵਾਈਡਰ’ ‘ਤੇ ਚੜ੍ਹ ਗਈ।

ਹਾਦਸੇ ਵਿੱਚ ਜ਼ਖ਼ਮੀਆਂ ਨੂੰ ਪਾਵਟਾ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬੱਸ ਦੇ ਡਰਾਈਵਰ ਅਤੇ ਦੋ ਹੋਰਾਂ ਨੂੰ ਜੈਪੁਰ ਭੇਜ ਦਿੱਤਾ ਗਿਆ। ਪ੍ਰਾਗਪੁਰਾ ਦੇ ਥਾਣਾ ਅਧਿਕਾਰੀ ਭਜਨਾ ਰਾਮ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਭੇਜੀ ਗਈ। ਉਨ੍ਹਾਂ ਕਿਹਾ ਕਿ ਰੋਡਵੇਜ਼ ਬੱਸ ਦਿੱਲੀ ਜਾ ਰਹੀ ਸੀ ਅਤੇ ਹਾਦਸਾ ਸੰਘਣੀ ਧੁੰਦ ਦੇ ਕਾਰਨ ਹੋਇਆ। ਥਾਣਾ ਅਧਿਕਾਰੀ ਨੇ ਦੱਸਿਆ ਕਿ ਵਿਜ਼ੀਬਿਲਟੀ ਘੱਟ ਹੋਣ ਦੇ ਕਾਰਨ ਬੱਸ ਰਾਜਮਾਰਗ ’ਤੇ  ਖੜੇ ਪਿਕ-ਅੱਪ ਵਾਹਨ ਨਾਲ ਟਕਰਾ ਗਈ।

NO COMMENTS

LEAVE A REPLY

Please enter your comment!
Please enter your name here

Exit mobile version