ਦੇਹਰਾਦੂਨ : ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਚੌਪਾਲ-ਨੇਰਵਾ ਤੋਂ ਪਾਉਂਟਾ ਜਾ ਰਹੀ ਐਚਆਰਟੀਸੀ ਦੀ ਇੱਕ ਬੱਸ ਕੁਆਨੂ ਦੇ ਕੋਲ ਬੇਕਾਬੂ ਹੋ ਕੇ ਖਾਈ ਵਿੱਚ ਡਿੱਗ ਗਈ। ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 15 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਇਹ ਬੱਸ ਸਵੇਰੇ 6:30 ਵਜੇ ਚੌਪਾਲ ਡਿਪੂ ਤੋਂ ਪਹਿਲਾ ਨੇਹਵਾ ਪਹੁੰਚੀ ਅਤੇ ਉਸ ਦੇ ਬਾਅਦ ਮਿਨਾਸ-ਕਵਾਨੂ-ਹਰੀਪੁਰ ਰੂਟ ਤੋਂ ਪਾਉਂਟਾ ਜਾ ਰਹੀ ਸੀ। ਬੱਸ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਇਹ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ।
ਮਿਨਾਸ-ਕਵਾਨੂ-ਹਰੀਪੁਰ ਸੜਕ ‘ਤੇ ਸੁਡੋਈ ਖਾੜ ਦੇ ਨੇੜੇ ਟੱਰਕ ਨੂੰ ਸਾਈਡ ਦੇਣ ਦੇ ਚੱਕਰ ਵਿੱਚ ਸੜਕ ਦਾ ਬੰਨ੍ਹ ਧੱਸਣ ਨਾਲ ਯਾਤਰੀਆਂ ਨਾਲ ਭਰੀ HRTC ਦੀ ਬੱਸ ਖਾਈ ਵਿੱਚ ਕਈ ਪਲਟਾ ਖਾਣ ਦੇ ਬਾਅਦ ਸਿੱਧੀ ਖੱਡ ਵਿੱਚ ਜਾ ਗਿਰੀ।
ਸਥਾਨਕ ਨਿਵਾਸੀ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸ਼ਣ ਅਤੇ SDRF ਦੀ ਟੀਮ ਮੌਕੇ ’ਤੇ ਪਹੁੰਚਿਆ ਅਤੇ ਬਚਾਅ ਕਾਰਜ ਸ਼ੁਰੂ ਕੀਤਾ।











