Homeਸੰਸਾਰਅਮਰੀਕਾ ਦੇ ਇਡਾਹੋ ਰਾਜ ’ਚ ਵਾਪਰਿਆ ਵੱਡਾ ਹਾਦਸਾ, 2 ਲੋਕਾਂ ਦੀ ਹੋਈ...

ਅਮਰੀਕਾ ਦੇ ਇਡਾਹੋ ਰਾਜ ’ਚ ਵਾਪਰਿਆ ਵੱਡਾ ਹਾਦਸਾ, 2 ਲੋਕਾਂ ਦੀ ਹੋਈ ਮੌਤ

ਅਮਰੀਕਾ : ਜਹਾਜ਼ ਹਾਦਸੇ ਇੱਕ ਗੰਭੀਰ ਸਮੱਸਿਆ ਬਣ ਗਏ ਹਨ, ਅਤੇ ਦੁਨੀਆ ਭਰ ਵਿੱਚ ਇਸ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਆਏ ਦਿਨ ਕਿੱਤੇ ਨਾ ਕੀਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਤਾਂ ਇਸ ਤਰ੍ਹਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਅਤੇ ਹੁਣ ਇਕ ਵਾਰ ਫਿਰ ਅਜਿਹਾ ਹੀ ਹੋਇਆ ਹੈ। ਅਮਰੀਕਾ ਦੇ ਇਡਾਹੋ ਰਾਜ ਵਿੱਚ ਬੀਤੇ ਦਿਨ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਛੋਟੇ ਆਕਾਰ ਦਾ ਇਹ ਪਲੇਨ ਜੇਮ ਕਾਉਂਟੀ) ਵਿੱਚ ਮੋਂਟੋਰ (Montour) ਦੇ ਪੱਛਮ ਅਤੇ ਐਮਟ (Emmett) ਦੇ ਉੱਤਰ-ਪੂਰਬ ਵਿੱਚ ਬਲੈਕ ਕੈਨਯਨ ਖੇਤਰ ਦੇ ਨੇੜੇ ਕ੍ਰੈਸ਼ ਹੋ ਕੇ ਪੇਯੇਟ ਨਦੀ ਵਿੱਚ ਗਿਰ ਗਿਆ।

2 ਲੋਕਾਂ ਦੀ ਹੋਈ ਮੌਤ

ਅਮਰੀਕਾ ਰਾਜ ਇਡਾਹੋ ਦੇ ਜੇਮ ਕਾਉਂਟੀ ਵਿੱਚ ਹੋਏ ਇਸ ਜਹਾਜ਼ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਦੋਵਾਂ ਦੀ ਮੌਤ ਹੋ ਗਈ।

ਬਿਜਲੀ ਦੀ ਤਾਰ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ

ਜਾਣਕਾਰੀ ਦੇ ਅਨੁਸਾਰ, ਜਹਾਜ਼ ਬਿਜਲੀ ਦੀ ਤਾਰਂ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਨਾਲ ਖੇਤਰ ਵਿੱਚ ਵੱਡੇ ਪੈਮਾਨੇ ’ਤੇ ਬਿਜਲੀ ਗੁਲ ਹੋ ਗਈ। ਇਡਾਹੋ ਪਾਵਰ ਕੰਪਨੀ ਦੇ ਅਨੁਸਾਰ, ਹਾਰਸਸ਼ੂ ਬੈਂਡ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ 5,300 ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਹਾਲਾਂਕਿ, ਕੁਝ ਘੰਟਿਆਂ ਬਾਅਦ ਬਿਜਲੀ ਬਹਾਲ ਕਰ ਦਿੱਤੀ ਗਈ।

ਮਾਮਲੇ ਦੀ ਜਾਂਚ ਸ਼ੁਰੂ

ਇਸ ਜਹਾਜ਼ ਹਾਦਸੇ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਘਟਨਾ ਦੇ ਬਾਅਦ ਜੇਮ ਕਾਉਂਟੀ ਸ਼ੈਰਿਫ ਦੇ ਦਫਤਰ, ਫਾਇਰ ਡਿਪਾਰਟਮੈਂਟ ਅਤੇ ਈਐਮਐਸ ਟੀਮਾਂ ਨੇ ਮੌਕੇ ‘ਤੇ ਸਥਿਤੀ ਦਾ ਜ਼ਾਇਜ਼ਾ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments