Homeਦੇਸ਼ਅਹਿਮਦਾਬਾਦ ’ਚ ਵੱਡਾ ਹਾਦਸਾ: 20 ਫੁੱਟ ਡੂੰਘੇ ਨਾਲੇ ’ਚ ਡਿੱਗੀ 9 ਸਾਲ...

ਅਹਿਮਦਾਬਾਦ ’ਚ ਵੱਡਾ ਹਾਦਸਾ: 20 ਫੁੱਟ ਡੂੰਘੇ ਨਾਲੇ ’ਚ ਡਿੱਗੀ 9 ਸਾਲ ਦੀ ਬੱਚੀ

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਨਰੋਲ-ਪਿਰਾਣਾ ਰੋਡ ’ਤੇ 9 ਸਾਲ ਦੀ ਬੱਚੀ ਕਰੀਬ 20 ਫੁੱਟ ਡੂੰਘੇ ਖੁੱਲ੍ਹੇ ਨਾਲੇ ਵਿੱਚ ਡਿੱਗ ਗਈ। ਘਟਨਾ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਬੱਚੀ ਦੀ ਭਾਲ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਰਿਪੋਰਟ ਮੁਤਾਬਕ, ਲਗਭਗ ਸੱਤ ਘੰਟਿਆਂ ਦੀ ਕੋਸ਼ਿਸ਼ ਦੇ ਬਾਵਜੂਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।

ਜਾਣਕਾਰੀ ਅਨੁਸਾਰ, ਬੱਚੀ ਆਪਣੀ ਮਾਂ ਨਾਲ ਰਿਕਸ਼ੇ ਵਿੱਚ ਸਫ਼ਰ ਕਰ ਰਹੀ ਸੀ। ਜਦੋਂ ਉਸ ਦੀ ਮਾਂ ਰਿਕਸ਼ੇ ਤੋਂ ਉਤਰ ਕੇ ਕਿਰਾਇਆ ਦੇ ਰਹੀ ਸੀ, ਤਾਂ ਮਾਂ ਤੋਂ ਕੁਝ ਦੂਰੀ ’ਤੇ ਚੱਲ ਰਹੀ ਬੱਚੀ ਅਚਾਨਕ ਖੁੱਲ੍ਹੇ ਨਾਲੇ ਵਿੱਚ ਡਿੱਗ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਫਾਇਰ ਬ੍ਰਿਗੇਡ ਅਤੇ ਪੁਲਿਸ ਵੱਲੋਂ ਭਾਲ ਜਾਰੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮਣਿਨਗਰ ਫਾਇਰ ਸਟੇਸ਼ਨ ਦੇ ਅਧਿਕਾਰੀ ਪ੍ਰਵੀਣ ਸਿੰਘ ਸੋਲੰਕੀ ਮੁਤਾਬਕ, ਫਾਇਰ ਬ੍ਰਿਗੇਡ ਨੂੰ ਸ਼ਾਮ ਕਰੀਬ 4 ਵਜੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।

ਟੀਮਾਂ ਨੇ ਆਲੇ-ਦੁਆਲੇ ਦੇ ਇਲਾਕੇ ਅਤੇ ਪੰਪਿੰਗ ਸਟੇਸ਼ਨ ਦੀ ਜਾਂਚ ਕੀਤੀ, ਪਰ ਸ਼ੁਰੂਆਤੀ ਤਲਾਸ਼ੀ ਦੌਰਾਨ ਬੱਚੀ ਦਾ ਕੋਈ ਪਤਾ ਨਹੀਂ ਲੱਗ ਸਕਿਆ।

BSF ਦੇ ਜਵਾਨਾਂ ਦੀ ਵੀ ਲਈ ਜਾਵੇਗੀ ਮਦਦ

ਅਧਿਕਾਰੀ ਨੇ ਦੱਸਿਆ ਕਿ ਨਾਲੇ ਵਿੱਚ ਪਾਣੀ ਦੀ ਡੂੰਘਾਈ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਬੀਐੱਸਐੱਫ ਦੇ ਜਵਾਨਾਂ ਨੂੰ ਅੰਦਰ ਭੇਜਣ ਦੀ ਯੋਜਨਾ ਹੈ। ਹਾਲਾਤ ਅਨੁਕੂਲ ਹੋਣ ’ਤੇ ਸੀਵਰ ਮੈਨਹੋਲਾਂ ਦੇ ਢੱਕਣ ਖੋਲ੍ਹ ਕੇ ਪੰਪਿੰਗ ਸਟੇਸ਼ਨ ਵੱਲ ਜਾਣ ਵਾਲੇ ਰਸਤੇ ਦੀ ਵੀ ਜਾਂਚ ਕੀਤੀ ਜਾਵੇਗੀ।

ਬਚਾਅ ਟੀਮਾਂ ਵੱਲੋਂ ਬੱਚੀ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਉਸ ਦੇ ਮਿਲਣ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments